ਸ਼ਾਹਪੁਰ ਕੰਢੀ 26 ਨਵੰਬਰ ( ਸੁਖਵਿੰਦਰ ਜੰਡੀਰ )- ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਅਭਿਆਨ ਚਲਾ ਲੋਕਾਂ ਨੂੰ ਜਾਗਰੂਕ ਰੱਖਿਆ ਜਾ ਰਿਹਾ ਸੀ ਅਤੇ ਹੁਣ ਵੀ ਇਸ ਅਭਿਆਨ ਤਹਿਤ ਲੋਕਾਂ ਨੂੰ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਕਿਹਾ ਜਾ ਰਿਹਾ ਹੈ ਤੇ ਜੇ ਗੱਲ ਕਰੀਏ ਜ਼ਮੀਨੀ ਪੱਧਰ ਦੀ ਤਾਂ ਅਸਲ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਲਖੀਮਪੁਰ ਵਿੱਚ ਲੱਗੇ ਕੂੜੇ ਦੇ ਢੇਰ ਭਾਰਤ ਸਰਕਾਰ ਦੇ ਸਵੱਛ ਭਾਰਤ ਅਭਿਆਨ ਨੂੰ ਠੇਂਗਾ ਦਿਖਾ ਰਹੇ ਹਨ ਜਾਣਕਾਰੀ ਦਿੰਦੇ ਹੋਏ ਸਰਪੰਚ ਵਿਨੋਦ ਕੁਮਾਰ ਮਨਦੀਪ ਸਿੰਘ ਪ੍ਰੇਮ ਸਿੰਘ ਬਲਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਠਾਨਕੋਟ ਦੇ ਸ਼ਹਿਰ ਭਰ ਦਾ ਕੂੜਾ ਜੋ ਕਿ ਉਨ੍ਹਾਂ ਦੇ ਪਿੰਡ ਲਖੀਮਪੁਰ ਨੇਡ਼ੇ ਸੁੱਟਿਆ ਜਾਂਦਾ ਹੈ ਜਿਸ ਨਾਲ ਨੇੜੇ ਲੱਗਦੇ ਸਾਰੇ ਪਿੰਡਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਫੈਲੀ ਗੰਦਗੀ ਅਤੇ ਕੂੜੇ ਦੇ ਢੇਰਾਂ ਉੱਤੇ ਅਵਾਰਾ ਪਸ਼ੂ ਵੀ ਘੁੰਮਦੇ ਰਹਿੰਦੇ ਹਨ ਅਤੇ ਇਹ ਗੰਦਗੀ ਅਤੇ ਕੂੜੇ ਦੇ ਢੇਰ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ ਅਤੇ ਇਸ ਗੰਦਗੀ ਕਾਰਨ ਨੇੜੇ ਦੇ ਪਿੰਡਾਂ ਦੇ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੂਰੇ ਸ਼ਹਿਰ ਭਰਦੀ ਗੰਦਗੀ ਨੂੰ ਇਕੱਠਾ ਕਰ ਇੱਥੇ ਸੁੱਟਣ ਤੋਂ ਰੋਕ ਲਗਾਈ ਜਾਵੇ ਤਾਂ ਜੋ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆ ਰਹੀ ਇਸ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇ ਇਸ ਮੌਕੇ ਉਥੇ ਤਜਿੰਦਰ ਸਿੰਘ ਗਗਨਦੀਪ ਸਿੰਘ ਸ਼ੁਭਮ ਚੌਧਰੀ ਬਲਵਿੰਦਰ ਸਿੰਘ ਪ੍ਰਿੰਸ ਗੌਤਮ ਦਿਲਾਵਰ ਸਿੰਘ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ