ਬਾਘਾਪੁਰਾਣਾ,26 ਨਵੰਬਰ.(ਰਾਜਿੰਦਰ ਸਿੰਘ ਕੋਟਲਾ): ਪਾਰਟੀ ਹਾਈਕਮਾਂਡ ਵੱਲੋਂ ਮਿਲੇ ਬਹੁਤ ਥੋੜੇ ਟਾਈਮ ‘ਚ ਛੋਟੇ ਜਿਹੇ ਸੱਦੇ ‘ਤੇ ਵੱਡੀ ਗਿਣਤੀ ‘ਚ ਪਹੁੰਚਣ ‘ਤੇ ਉਨ੍ਹਾਂ ਦੇ ਸਿਰ ਦੇ ਤਾਜ ਵਰਕਰਾਂ ਦਾ ਉਹ ਸਦਾ ਰਣੀ ਰਹਿਣਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਫਰਜੰਦ ਕਮਲਜੀਤ ਸਿੰਘ ਬਰਾੜ ਨੇ ਨਜ਼ਰਾਨਾ ਨਿਊਜ਼ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਰੈਲੀ ‘ਚ ਹੋਏ ਵੱਡੇ ਇਕੱਠ ਨੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਰਸਾ ਦਿੱਤਾ ਕਿ ਬਾਘਾਪੁਰਾਣਾ ਹਲਕੇ ਦੇ ਲੋਕ ਦਰਸ਼ਨ ਸਿੰਘ ਬਰਾੜ ਤੇ ਕਮਲਜੀਤ ਸਿੰਘ ਬਰਾੜ ਨੂੰ ਕਿੰਨਾ ਪਿਆਰ ਕਰਦੇ ਹਨ ਜਿਸ ਸਦਕਾ ਉਹ ਬਾਗੋ-ਬਾਗ ਹੋ ਗਏ।ਉਨ੍ਹਾਂ ਕਿਹਾ ਕਿ ਲੋਕਾਂ ਨੇ ਤਾਕਤ ਬਖਸ਼ੀ ਸੀ ਤੇ ਹਲਕੇ ਦੇ ਵਿਕਾਸ ਕਾਰਜ ਬਿਨਾਂ ਭੇਦਭਾਵ ਵੱਡੀ ਪੱਧਰ ‘ਤੇ ਕਰਵਾਏ ਅਤੇ ਰਹਿੰਦੇ ਥੋੜੇ ਸਮੇਂ ਸੀ ਹੀ ਪੁਰੇ ਕਰ ਦਿੱਤੇ ਜਾਣਗੇ ਕਿਉਂਕਿ ਰੱਖੀਆਂ ਮੰਗਾਂ ‘ਤੇ ਮੁੱਖ ਮੰਤਰੀ ਸਾਹਿਬ ਮੋਹਰ ਲਗਾ ਗਏ ਹਨ ।ਉਨ੍ਹਾਂ ਕਿਹਾ ਕਿ ਉਹ ਆਪਣੇ ਸਿਰ ਦੇ ਤਾਜ ਵਰਕਰਾਂ ਦੇ ਸਦਾ ਰਿਣੀ ਰਹਿਣਗੇ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ‘ਚ ਇਨ੍ਹਾਂ ਵੱਡਾ ਇਕੱਠ ਕਰਕੇ ਦਰਸਾ ਦਿੱਤਾ ਕਿ ਬਰਾੜ ਜੋੜੀ ਲੋਕਾਂ ਦੀ ਹਰਮਨ ਪਿਆਰੀ ਜੋੜੀ ਹੈ।
Author: Gurbhej Singh Anandpuri
ਮੁੱਖ ਸੰਪਾਦਕ