ਪੰਜਾਬ ਦਾ ਸੱਤਿਆਨਾਸ ਕਰਨ ਵਾਲੀਆਂ ਪਾਰਟੀਆਂ ਕਾਂਗਰਸ਼-ਅਕਾਲੀਆਂ ਨੂੰ ਛੱਡ ਕੇ ਆਪ ਨੂੰ ਮੌਕਾ ਦੇਣ:ਅੰਮਿ੍ਤਪਾਲ ਸੁਖਾਨੰਦ
ਬਾਘਾਪੁਰਾਣਾ 27 ਨਵੰਬਰ(ਰਾਜਿੰਦਰ ਸਿੰਘ ਕੋਟਲਾ) ਆਮ ਆਦਮੀ ਪਾਰਟੀ ਦੇ ਜਨ ਸੰਵਾਦ ਪ੍ਰੋਗਰਾਮ ਤਹਿਤ ਨਸੀਬ ਪੈਲੇਸ ਵਿੱਚ ਵੱਡੀ ਵਰਕਰ ਮੀਟਿੰਗ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਹੋਈ ।ਜਿਸਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਐਮ ਐਲ ਏ ਅਤੇ ਪਾਰਟੀ ਦੇ ਯੂਥ ਵਿੰਗ ਪੰਜਾਬ ਪਰਧਾਨ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੇਜਰੀਵਾਲ ਦੀ ਇਮਾਨਦਾਰੀ ਦੀ ਨੀਤੀ ਨੂੰ ਦੇਖਦੇ ਲੋਕਾਂ ਨੂੰ ਇਸ ਵਾਰ ਆਪ ਨੂੰ ਜਿਤਾਉਣ ਦੀ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ ਪਾਰਟੀ ਨੇ ਬਾਘਾਪੁਰਾਣਾ ਹਲਕੇ ਨੂੰ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਰਗਾ ਨਿਧੜਕ ਆਗੂ ਦਿੱਤਾ ਹੈ ।ਜੋ ਲੋਕਾਂ ਦੇ ਨਾਲ ਹਰ ਔਖੇ ਵੇਲੇ ਖੜਾ ਹੋਵੇਗਾ।ਇਸ ਮੌਕੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਅਤੇ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਾਉਣਗੇ ਜੋ ਆਪਸ ਵਿੱਚ ਰਲੀਆਂ ਹੋਈਆਂ ਹਨ ਇਸ ਹੋਰਨਾਂ ਤੋਂ ਇਲਾਵਾ ਜਿਲਾ ਪਰਧਾਨ ਹਰਮਨ ਸਿੰਘ ਦੀਦਾਰੇ ਵਾਲਾ ਦੀਪਕ ਅਰੋੜਾ ਜਨਰਲ ਸਕੱਤਰ ਰਵੀ ਗਿੱਲ ਜਿਲਾ ਪਰਧਾਨ ਯੂਥ ਵਿੰਗ ਹਰਪ੍ਰੀਤ ਰਿੰਟੁ ਮੀਤ ਪਰਧਾਨ ਬਲਵਿੰਦਰ ਸਿੰਘ ਮਾਹਲਾ ਕਲਾਂ ਪ੍ਰਿੰਸੀਪਲ ਕਪਤਾਨ ਸਿੰਘ ਲੰਗੇਆਣਾ, ਇੰਦਰਜੀਤ ਸਿੰਘ ਮਾਨ ਸੰਗਤਪੁਰਾ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਗੁਰਪ੍ਰੀਤ ਸਿੰਘ ਲਧਾਈ ਕੇ,ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋਕੇ,ਪਰੇਮ ਸਿੰਘ ਬਾਠ,ਨਗਿੰਦਰ ਸਿੰਘ ਚੰਦ ਨਵਾਂ, ਗੁਰਪ੍ਰੀਤ ਥਰਾਜ, ਜਸਵਿੰਦਰ ਕੌਰ ਵੱਡਾ ਘਰ, ਜਸਵੰਤ ਸਿੰਘ ਲੰਗੇਆਣਾ ਕਲਾਂ, ਬਹਾਦਰ ਸਿੰਘ ਲੰਗੇਆਣਾ ਨਵਾਂ, ਜੱਥੇਦਾਰ ਗੁਰਚਰਨ ਸਿੰਘ, ਅਨੋਖ ਸਿੰਘ ਆਲਮਵਾਲਾ, ਲਾਭ ਸਿੰਘ ਸੇਖਾ, ਮਨਜੀਤ ਸਿੰਘ ਮਾਨ ਕੋਟਲਾ ਰਾਏਕਾ,ਧਰਮਪਰੀਤ ਜੈਮਲਵਾਲਾ, ਸੂਬਾ ਖਾਨ , ਗੋਰਾ ਸਿੰਘ,ਹਰਜੀਤ ਸਿੰਘ ਵੱਡਾਘਰ , ਨਾਇਬ ਸਿੰਘ, ਸੁਖਧੰਨ ਸਿੰਘ ਫੂਲੇਵਾਲਾ ਨਿਰਭੈ ਸਿੰਘ ਲਖਵਿੰਦਰ ਸਿੰਘ ਸੇਖਾ ਖੁਰਦ,ਗੁਰਜੰਟ ਸਿੰਘ ਸੰਗਤਪੁਰਾ, ਗੁਰਵਿੰਦਰ ਕੌਰ ਪਰਧਾਨ ਮਹਿਲਾ ਵਿੰਗ, ਚਰਨਜੀਤ ਸਿੰਘ ਰਾਜਿਆਣਾ, ਸੋਨੀ ਮਾੜੀ ਮੁਸਤਫਾ, ਸਮੇਤ ਵੱਡੀ ਗਿਣਤੀ ਵਿੱਚ ਹਲਕਾ ਬਾਘਾਪੁਰਾਣਾ ਤੋਂ ਹਜਾਰਾਂ ਵਰਕਰ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ