ਬਾਘਾਪੁਰਾਣਾ 27 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ (ਭੰਗਲ) ਗੇਟ ਅੱਗੇ ਬਿਜਲੀ ਕਾਮਿਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ,ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ, ਦੇ ਖ਼ਿਲਾਫ਼ ਅੱਜ ਮਿਤੀ 26.11.21 . ਨੂੰ ਵਿਸ਼ਾਲ ਗੇਟ ਅੱਗੇ ਗੁਰਪ੍ਰੀਤ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਅਤੇ ਅਕਾਸ਼ ਗੂੰਜਾਓ ਨਾਹਰਿਆ ਨਾਲ ਅਰਥੀ ਨੂੰ ਲਾਬੂ ਲਾਇਆ ਰੈਲੀ ਨੂੰ ਸੰਬੋਧਨ ਕਰਦੇ ਹੋਏ,ਆਗੂ ਕਮਲੇਸ਼ ਕੁਮਾਰ ਬਾਘਾਪੁਰਾਣਾ ਡਵੀਜ਼ਨ ਪ੍ਰਧਾਨ ਨੇ ਦੱਸਿਆ ਮੰਗ ਕੀਤੀ ਕਿ 1-12-2011 ਤੋਂ ਬਿਜਲੀ ਮੁਲਾਜ਼ਮਾਂ ਦੇ ਪੇਅ ਬੈਂਡ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਫ਼ਰਕ ਕਾਇਮ ਰੱਖਦੇ ਹੋਏ ਵਾਧਾ ਕੀਤਾ ਜਾਵੇ, ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ ਅਤੇ 33% ਪੈਨਸ਼ਨ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ, ਤਨਖਾਹ ਸਕੇਲ ਜੋ ਮੈਨੇਜਮੈਂਟ ਨੇ ਇੱਕਤਰਫਾ ਤੌਰ ਤੇ ਲਾਗੂ ਕੀਤੇ ਹਨ ਉਹਨਾਂ ਨੂੰ ਦੋ ਧਿਰੀ ਗੱਲਬਾਤ ਰਾਹੀਂ ਬਿਨਾਂ ਸ਼ਰਤ ਪੰਦਰਵੀਂ ਲੇਬਰ ਕਾਨਫਰੰਸ ਮੁਤਾਬਿਕ ਪ੍ਰਵਾਨ ਕਰਕੇ ਸਕੇਲ ਸੋਧੇ ਜਾਣ,ਪਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,ਰਿਟਾਇਰ ਅਤੇ ਨਵੇਂ ਮੁਲਾਜ਼ਮਾ ਨੂੰ ਬਿਜਲੀ ਯੂਨਿਟ ਵਿੱਚ ਛੋਟ ਦਿੱਤੀ ਜਾਵੇ , ਸਮੂਹ ਮੁਲਾਜ਼ਮਾ ਲਈ ਕੈਸਲੈਸ ਮੈਡੀਕਲ ਸਕੀਮ ਮੁੜ ਚਾਲੂ ਕੀਤੀ ਜਾਵੇ ,ਸੇਵਾ ਸਰਤਾ ਵਿੱਚ ਕੀਤੀ ਜਾ ਰਹੀ ਤਬਦੀਲੀ ਰੱਦ ਕੀਤੀ ਜਾਵੇ ,ਮਹਿਕਮੇ ਵਿੱਚ ਖਾਲੀ ਪਈਆਂ ਸਾਰੀਆਂ ਪੋਸਟਾ ਨੂੰ ਪੱਕੀ ਭਰਤੀ ਰਾਹੀ ਭਰਿਆ ਜਾਵੇ , ਨਵ ਨਿਯੁਕਤ ਕਰਮਚਾਰੀਆਂ ਨੂੰ ਪੂਰਾ ਤਨਖਾਹ ਸਕੇਲ ਦਿੱਤਾ ਜਾਵੇ ,ਗਰਿਡਾ ਤੇ ਕੰਮ ਕਰਦੇ ਕਾਮਿਆਂ ਦਾ ਓਵਰ ਟਾਇਮ ਦੀ ਅਦਾਇਗੀ ਕੀਤਾ ਜਾਵੇ ‘ ਪਰਖ ਕਾਲ ਦਾ ਸਮਾਂ ਘਟਾ ਕੇ 2ਸਾਲ ਸਮੇਤ ਪੂਰੀ ਤਨਖਾਹ ਲਾਗੂ ਕੀਤਾ ਜਾਵੇ , ਨਿੱਜੀਕਰਨ, ਸੰਸਾਰੀਕਰਨ ,ਉਦਾਰੀਕਰਨ ਦੀ ਨੀਤੀ ਤਹਿਤ ਬੰਦ ਕੀਤੇ ਸਰਕਾਰੀ ਥਰਮਲ ਪਲਾਟ ਮੁੜ ਚਾਲੂ ਕੀਤੇ ਜਾਣ ,ਪਾਵਰਕਾਮ ਅਤੇ ਟਰਾਂਸਕੋ ਅੰਦਰ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ, ਮਹਿਕਮੇ ਅੰਦਰ ਕੰਮ ਕਰਦੇ ਹਰ ਤਰ੍ਹਾਂ ਦੇ ਠੇਕਾ ਕਾਮਿਆਂ ਨੂੰ ਮਹਿਕਮੇ ਅੰਦਰ ਰੈਗੂਲਰ ਕੀਤਾ ਜਾਵੇ ਅਤੇ ਠੇਕੇਦਾਰੀ ਸ਼ਿਸਟਮ ਬੰਦ ਕੀਤਾ ਜਾਵੇ। ਅੱਜ ਦੀ ਅਰਥੀ ਫੂਕ ਰੈਲੀ ਨੂੰ ਬਲਜਿੰਦਰ ਸਿੰਘ ਸਹਾਇਕ ਸਕੱਤਰ ਨੇ ਸੰਬੋਧਨ ਕੀਤਾ ਅੰਤ ਵਿੱਚ ਅਰਥੀ ਨੂੰ ਲਾਬੂ ਲਾਓੁਦੇ ਹੋਏ ਆਗੂਆਂ ਅੇੈਲਾਨ ਕੀਤਾ ਇਹ ਛੁੱਟੀ 2/12/2021 ਤੱਕ ਸਮੂਹਿਕ ਛੁੱਟੀ ਜਾਰੀ ਰਹੇਗੀ ਅਗਰ ਮਨੈਜਮੈਟ ਅਤੇ ਪੰਜਾਬ ਸਰਕਾਰ ਨੇ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।ਅਖੀਰ ਵਿੱਚ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਸਟੇਜ ਦੀ ਕਾਰਵਾਈ ਹਰਵਿੰਦਰ ਫੂਲੇਵਾਲਾ ਨਿਭਾਈ।