ਇਹ ਹੋਈ ਕੀ ਜਾਂਦੈ ?
ਕੀ ਪੰਜਾਬੀ ਕੌਮ ਦੀ ਜ਼ਮੀਰ ਐਨੀ ਮਰ ਗਈ ?
ਮੈਂ ਤੇ ਮੇਰੀ ਪਾਰਟੀ ਆਟਾ ਮੁੱਫਤ ਦੇਊ
ਮੈਂ ਤੇ ਮੇਰੀ ਪਾਰਟੀ ਬਿਜਲੀ ਮੁਫਤ ਦੇਊ
ਮੈਂ ਤੇ ਮੇਰੀ ਪਾਰਟੀ ਮੁਫ਼ਤ ਬੱਸਾਂ ‘ਚ ਸਫਰ ਕਰਾਊ
ਮੈਂ ਤੇ ਮੇਰੀ ਪਾਰਟੀ ਬਕਾਏ ਮਾਫ ਕਰਦੂ
ਮੈਂ ਤੇ ਮੇਰੀ ਪਾਰਟੀ ਮੁੱਫਤ ਤੀਰਥ ਯਾਤਰਾ ਕਰਾਊ
ਮੈਂ ਹਰੇਕ ਔਰਤ ਨੂੰ ਮੁਫ਼ਤ ਪੈਸੇ ਦੇਉ
ਮੈਂ ਤੁਹਾਡੀਆਂ ਕੁੜੀਆਂ ਦੇ ਵਿਆਹ ਤੇ ਮੁਫਤ ਸ਼ਗਨ ਦੇਉ
ਓ ਪੰਜਾਬੀਓ ਜਰਾ ਗੌਰ ਕਰੋ, ਅਸੀਂ ਕੀ ਸੁਣ ਰਹੇ ਹਾਂ, ਆਪਣੀ ਜ਼ਮੀਰ ਦੀ ਆਵਾਜ਼ ਸੁਣੋ, ਆਪਣਾ ਇਤਿਹਾਸ ਵਾਚੋ….
ਪੂਰੇ ਦੇਸ਼ ਦਾ ਢਿੱਡ ਭਰਨ ਵਾਲੀ ਇਸ ਪੰਜਾਬੀ ਕੌਮ ਨੂੰ ਇਹ ਲੋਕ ਮੰਗਤੇ ਹੋਣ ਦਾ ਅਹਿਸਾਸ ਕਰਾ ਰਹੇ ਹਨ …
ਕਿਸੇ ਨੇ ਵੀ ਕਿਹਾ ਕਿ ਪੰਜਾਬ ਵਿੱਚ ਆਹ-ਆਹ ਉਦਯੋਗ ਲੈਕੇ ਆਉਂ ?
ਕਿਸੇ ਨੇ ਵੀ ਕਿਹਾ ਕਿ ਮੈਂ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਾਂਗਾ ?
ਕਿਸੇ ਨੇ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਕਰਾਂਗਾ ?
ਕਿਸੇ ਨੇ ਵੀ ਕਿਹਾ ਕਿ ਮੈਂ ਪੰਜਾਬ ਦੀ ਹਰ ਤਹਿਸੀਲ ਵਿੱਚ ਉਦਯੋਗਿਕ ਸਿਖਲਾਈ ਸੰਸਥਾ (ਆਈ ਟੀ ਆਈ) ਖੋਲ੍ਹਾਂਗਾ ?
ਕਿਸੇ ਨੇ ਵੀ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆਈ ਜਵਾਨੀ ਜੋ ਨਸ਼ਿਆਂ ਦਾ ਸਹਾਰਾ ਲੈ ਰਹੀ ਐ ਉਸ ਲਈ ਰੁਜ਼ਗਾਰ ਪੈਦਾ ਕਰਾਂਗਾ ?
ਕਿਸੇ ਨੇ ਵੀ ਕਿਹਾ ਐ ਕਿ ਹਨੇਰੇ ਭਵਿੱਖ ਦੀ ਚਿੰਤਾ ਵਿੱਚ ਪਲਾਇਨ ਕਰ ਰਹੀ ਜਵਾਨੀ ਦਾ ਭਵਿੱਖ ਰੋਸ਼ਨ ਕਰਨ ਲਈ ਮੇਰੀ ਪਾਰਟੀ ਕੰਮ ਕਰੇਗੀ ?
ਕਿਸੇ ਨੇ ਵੀ ਹਾਮੀਂ ਭਰੀ ਹੈ ਕਿ ਹੁਣ ਤੁਹਾਡੇ ਜੁਆਕਾਂ ਨੂੰ ਪੜ੍ਹਨ ਲਈ ਕੋਟਾ,ਦਿੱਲੀ, ਬੈਂਗਲੁਰੂ ਨਹੀਂ ਜਾਣਾ ਪਵੇਗਾ ਮੈਂ ਪੰਜਾਬ ਵਿੱਚ ਉਹ ਪੜ੍ਹਾਈ ਕਰਾਵਾਂਗਾ ?
ਕਿਸੇ ਨੇ ਕਿਹਾ ਐ ਪੰਜਾਬ ਦੇ ਵਿਉਪਾਰ ਨੂੰ ਪ੍ਰਫੁਲਿਤ ਕਰਾਂਗਾ?
ਕਿਸੇ ਨੇ ਕਿਹਾ ਐ ਕਿ ਪੰਜਾਬ ਦੇ ਕਿਸਾਨ ਨੂੰ ਆਤਮ ਨਿਰਭਰ ਕਰਾਂਗਾ?
ਕਿਸੇ ਨੇ ਵੀ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਤਬਕੇ ਨੂੰ ਇੰਨਾ ਮਜ਼ਬੂਤ ਕਰਾਂਗਾ ਕਿ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੂ ਯੂ ਪੀ , ਬਿਹਾਰ ਨਹੀਂ ਜਾਵੇਗਾ?
ਹੋਸ਼ ਕਰੋ ਪੰਜਾਬੀਓ, ਵੇਲਾ ਐ ਸੰਭਲ ਜਾਵੋ, ਇਹਨਾਂ ਨੂੰ ਸੁਆਲ ਕਰੋ ।
ਸਧਾਰਨ ਵਿਅਕਤੀ ਨੂੰ ਕੋਈ ਫ਼ਰਕ ਨਹੀਂ ਕਿ ਸਰਕਾਰ ਤੱਕੜੀ ਦੀ ਐ ਕਿ ਪੰਜੇ ਦੀ, ਝਾੜੂ ਦੀ ਐ ਜਾਂ ਹਾਥੀ ਦੀ।
ਜੇਕਰ ਲੁੱਟੇ ਵੀ ਜਾਣਾਂ ਹੈ ਤੇ ਕੁੱਟ ਵੀ ਖਾਣੀ ਹੈ ਫੇਰ ਕੋਈ ਫਰਕ ਨਹੀਂ ਕਿ ਡਾਕੂ ਚੰਬਲ ਦਾ ਹੈ ਜਾਂ ਕਿਤੋਂ ਹੋਰ ਦਾ;ਡਾਕੂ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ।
ਸਾਨੂੰ ਉਹ ਸਰਕਾਰ ਚਾਹੀਦੀ ਹੈ ਜੋ ਸਾਡੀ ਮਿਹਨਤ ਦਾ ਸਹੀ ਮੁੱਲ ਪਾਵੇ, ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵੇ, ਰੁਜ਼ਗਾਰ ਮੁਹੱਈਆ ਕਰਾਵੇ , ਸਿਹਤ ਸੇਵਾਵਾਂ ਦੇਵੇ,
ਫੇਰ ਅਸੀਂ ਸਾਰਾ ਕੁੱਝ ਮੁੱਲ ਲਵਾਂਗੇ, ਕੁੱਝ ਨੀ ਮੁਫਤ ਮੰਗਦੇ।
ਸਿਆਸੀ ਪਾਰਟੀਆਂ ਤੇ ਫਿਰਕੂ ਤਾਕਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਵਿੱਖ ਲਈ ਲੋਕਤੰਤਰਿਕ ਢੰਗ ਨਾਲ ਮਰਿਆਦਾ ‘ਚ ਰਹਿ ਕੇ ਬਾ-ਤਹਿਜ਼ੀਬ ਸਵਾਲ ਕਰਨ ਦਾ ਵੇਲਾ ਹੈ।
ਸੋਚੋ। ਸਮਝੋ। ਵਿਚਾਰ ਕਰੋ।
Author: Gurbhej Singh Anandpuri
ਮੁੱਖ ਸੰਪਾਦਕ
One Comment
Right