ਭੋਗਪੁਰ 28 ਨਵੰਬਰ (ਸੁਖਵਿੰਦਰ ਜੰਡੀਰ) ਆਲ ਇੰਡੀਆ ਰਾਹੁਲ ਗਾਂਧੀ ਬ੍ਰਗ੍ਰੇਡ ਪੰਜਾਬ- ਜੰਮੂ ਅਤੇ ਹਿਮਾਚਲ ਦੇ ਨੈਸ਼ਨਲ ਜਨਰਲ ਸੈਕਟਰੀ ਡਾਕਟਰ ਵਿੱਕੀ ਕਾਠਾ ਨੇ ਉਸ ਅਕਾਲੀ ਲੀਡਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜਿਸ ਨੇ ਪਿਛਲੇ ਦਿਨੀਂ ਭੋਗਪੁਰ ਦੇ ਵਿਚ ਸੁਖਵਿੰਦਰ ਜੰਡੀਰ ਪੱਤਰਕਾਰ ਦੇ ਪਰਿਵਾਰ ਨੂੰ ਧਮਕਾਓਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਉਹ ਲੀਡਰ ਅਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ, ਉਹ ਸਿਆਸੀ ਚਾਲਾਂ ਚੱਲਣ ਤੋਂ ਬਾਜ਼ ਆ ਜਾਵੇ, ਭੋਲੇ ਭਾਲੇ ਲੋਕਾਂ ਨੂੰ ਨਜਾਇਜ਼ ਤੰਗ ਕਰਨਾ ਬੰਦ ਕਰੇ, ਮਿਲੀ ਭੁਗਤ ਨਾਲ ਗਰੀਬ ਲੋਕਾਂ ਨਾਲ ਠੱਗੀਆਂ ਮਾਰਨੀਆਂ ਬੰਦ ਕਰਨ ਅਤੇ ਮੀਡੀਆ ਦੇ ਲੋਕਾਂ ਨੂੰ ਧਮਕਾਉਣ ਤੋ ਬਾਜ਼ ਆ ਜਾਣ ਨਹੀਂ ਤਾਂ ਉਹਨਾ ਤੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਜਿੰਨੇ ਵੀ ਭੋਲੇ ਭਾਲੇ ਲੋਕਾਂ ਨੂੰ ਪਲਾਂਟਾਂ ਵਿੱਚ ਕੋਠੀਆਂ ਬਣਾ ਕੇ ਵੇਚੀਆਂ ਗਈਆਂ ਹਨ ਆਰਟੀਆਈ ਰਾਹੀਂ ਸਾਰਾ ਕੁਝ ਕਲੀਅਰ ਕੀਤਾ ਜਾਵੇਗਾ, ਜਿਨਾਂ ਪਲਾਟਾਂ ਵਿੱਚ 1-2 ਮਰਲੇ ਵਿੱਚ ਅਤੇ ਬਿੱਜਲੀ ਦੀਆਂ ਤਾਰਾਂ ਹੇਠ ਕੋਠੀਆਂ ਬਣਾ ਕੇ ਵੇਚੀਆਂ ਗਈਆਂ ਹਨ ਦੀ ਸਾਰੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ, ਇਸ ਮੌਕੇ ਤੇ ਡਾਕਟਰ ਵਿੱਕੀ ਕਾਠਾ ਦੇ ਨਾਲ ਹੋਰ ਆਗੂ ਵੀ ਹਾਜਰ ਸਨ