ਭੋਗਪੁਰ 29 ਨਵੰਬਰ ( ਸੁਖਵਿੰਦਰ ਜੰਡੀਰ ) ਮਹਿੰਦਰ ਸਿੰਘ ਕੇਪੀ ਚੇਅਰਮੈਨ ਪੰਜਾਬ ਟੈਕਨੀਕਲ ਬੋਰਡ (ਕੈਬਨਿਟ ਰੈਂਕ) ਵੱਲੋਂ ਨਗਰ ਕੌਂਸਲ ਭੋਗਪੁਰ ਵਿਖੇ ਵੱਖ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ, ਇਸ ਮੌਕੇ ਤੇ ਰੇਲਵੇ ਰੋਡ ਦੀ ਮੇਨ ਸੜਕ ਵਾਰਡ ਨੰਬਰ 9 ਦੀਆਂ ਮੇਨ ਸੜਕਾਂ ਦੀ ਉਸਾਰੀ ਅਤੇ ਸ਼ਹਿਰ ਵਿਚ ਸੀਵਰੇਜ ਸਿਸਟਮ ਦਾ ਉਦਘਾਟਨ ਕੀਤਾ ਗਿਆ, ਇਸ ਦੌਰਾਨ ਮਹਿੰਦਰ ਸਿੰਘ ਕੇਪੀ ਵਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਨਗਰ ਕੌਂਸਲ ਭੋਗਪੁਰ ਨੂੰ 179.73 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ, ਇਸ ਗ੍ਰਾਂਟ ਦੇ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾਣਗੇ, ਉਨਾ ਕਿਹਾ ਕਿ ਸਰਕਾਰ ਵੱਲੋਂ ਬਾਕੀ ਹੈ ਅਧੂਰੇ ਕੰਮਾਂ ਲਈ ਵੀ ਜਲਦ ਗਰਾਂਟ ਦਿੱਤੀ ਜਾਵੇਗੀ, ਇਸ ਮੌਕੇ ਤੇ ਵਾਰਡ ਨੰਬਰ 13 ਸ਼ਕਤੀ ਨਗਰ ਵਿਖੇ ਸੀਵਰੇਜ ਦਾ ਨੀਂਹ ਪੱਥਰ ਦਾ ਵਿਰੋਧ ਜੋ ਪਿੰਡ ਲੜੋਈ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਸੀ ਉਸ ਗੰਭੀਰ ਮਸਲੇ ਦਾ ਹੱਲ ਕਰਨ ਲਈ ਮਹਿੰਦਰ ਸਿੰਘ ਕੇਪੀ ਵੱਲੋਂ ਲੜੋਈ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਕੇ ਸੂਝ-ਬੂਝ ਦੇ ਨਾਲ ਸੁਲਝਾਇਆ ਗਿਆ, ਸੁਖਵਿੰਦਰ ਸਿੰਘ ਸਰਪੰਚ ਅਤੇ ਪਿੰਡ ਦੇ ਪਤਵੰਤਿਆਂ ਨੇ ਨਗਰ ਕੌਂਸਲ ਭੋਗਪੁਰ ਨੂੰ 5 ਦਿਨਾਂ ਦੇ ਅੰਦਰ ਅੰਦਰ ਐਸ.ਟੀ.ਪੀ ਲਗਾਉਣ ਲਈ ਢੁਕਵੀਂ ਜਗ੍ਹਾ ਲੈ ਕੇ ਦੇਣ ਦਾ ਭਰੋਸਾ ਦਿੱਤਾ, ਉਪਰੰਤ ਮਹਿੰਦਰ ਸਿੰਘ ਕੇਪੀ ਵੱਲੋਂ ਨੀਂਹ ਪੱਥਰ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਸ਼੍ਰੀਮਤੀ ਮੰਜੂ ਅਗਰਵਾਲ ਪ੍ਰਧਾਨ ਨਗਰ ਕੌਂਸਲ ਭੋਗਪੁਰ, ਸ੍ਰੀ ਰਾਮ ਜੀਤ ਕਾਰਜ ਸਾਧਕ ਅਫਸਰ, ਸ੍ਰੀ ਜਤਿਨ ਵਾਸੁਦੇਵ ਐਕਸੀਅਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸੰਦੀਪ ਐਸ ਡੀ ਓ, ਕੁਲਜੀਤ ਸਿੰਘ ਜੇਈ, ਵਿਦਵੰਤ ਕੌਰ ਕੌਂਸਲਰ, ਰਾਜ ਕੁਮਾਰ ਰਾਜਾ ਕੌਸਲਰ, ਜਸਪਾਲ ਸਿੰਘ ਕੌਂਸਲਰ, ਮੁਨੀਸ਼ ਕੁਮਾਰ ਕੌਂਸਲਰ, ਸਚਦੇਵ ਅਟਵਾਲ ਕੌਂਸਲਰ, ਮਨਪ੍ਰੀਤ ਕੌਰ ਕੌਂਸਲਰ, ਰਾਕੇਸ਼ ਬੱਗਾ ਸਾਬਕਾ ਕੌਂਸਲਰ, ਚੇਅਰਮੈਨ ਸਤਨਾਮ ਸਿੰਘ ਕੋਹਜਾ, ਭੁਪਿੰਦਰ ਸਿੰਘ ਸੈਣੀ ਸੀਨੀਅਰ ਕਾਂਗਰਸੀ ਨੇਤਾ, ਪਰਮਿੰਦਰ ਸਿੰਘ ਮੱਲ੍ਹੀ, ਸਰਬਜੀਤ ਸਿੰਘ ਭਟਨੂਰਾ ਚੇਅਰਮੈਨ, ਜਸਵੀਰ ਸਿੰਘ ਸੈਣੀ, ਕਮਲਜੀਤ ਸਿੰਅਘ,ਅਮੋਲਕ ਸਿੰਘ, ਗੁਰਜਪਾਲ ਸਿੰਘ, ਰਕੇਸ਼ ਮਹਿਤਾ, ਰਜਨੀਸ਼ ਕੁਮਾਰ,ਬਲਕਾਰ ਸਿੰਘ, ਮੈਡਮ ਪ੍ਰਿੰਕਾ ਅਗਰਵਾਲ, ਲਵਕੇਸ਼ ਕੁਮਾਰ, ਜਗਿੰਦਰ ਸਿੰਘ,ਅਭਿਸ਼ੇਕ ਮਹਾਜਨ, ਕੁਲਦੀਪ ਛਿੱਬਰ, ਰੋਹਿਤ,ਪਰਮਵੀਰ ਸਿੰਘ ਆਦਿ ਹਾਜ਼ਰ ਸਨ