ਜੁਗਿਆਲ 29 ਨਵੰਬਰ (ਸੁਖਵਿੰਦਰ ਜੰਡੀਰ) ਫੂਡ ਬੈਨ ਜੋ ਕਿ ਚਲਦੀ ਫਿਰਦੀ ਫਾਸਟ ਫੂਡ ਦੀ ਮਸ਼ਹੂਰ ਦੁਕਾਨ ਹੈ। ਇਸ ਵੈਨ ਵਿਚ ਫਾਸਟ ਫੂਡ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ।ਇਹ ਫੂਡ ਬੈਨ ਕਿਸੇ ਰੈਸਟੋਰੈਂਟ ਤੋਂ ਘੱਟ ਨਹੀਂ ਹੈ । ਇਨ੍ਹਾਂ ਦੀ ਫਾਸਟ ਫੂਡ ਵੈਨ ਤੇ ਜੋ ਇੱਕ ਵਾਰ ਖਾਵੇ ਉਹ ਵਾਰ ਵਾਰ ਆਵੇ।ਇਕ ਦਿਨ ਕਿਸੇ ਕਾਲਜ ਦੀਆ ਟੀਚਰਜ਼ ਇਨ੍ਹਾਂ ਕੋਲ ਫਾਸਟ ਫੂਡ ਖਾਣ ਆਏ ਤਾਂ ,ਉਨ੍ਹਾਂ ਨੂੰ ਇਨ੍ਹਾਂ ਦਾ ਕੰਮ ਇੰਨਾ ਪਸੰਦ ਆਇਆ।ਉਨ੍ਹਾਂ ਨੇ ਆਪਣੇ ਕਾਲਜ ਦੀ ਕੰਟੀਨ ਦਾ ਕੰਮ ਇਨ੍ਹਾਂ ਨੂੰ ਸੌਂਪ ਦਿੱਤਾ ।ਰਣਜੀਤ ਸਾਗਰ ਡੈਮ ਤੋਂ ਲਖਵੀਰ ਸਿੰਘ ਲੱਕੀ ਜੋ ਕਿ ਡਿਪਲੋਮਾ ਹੋਲਡਰ ਹਨ ।ਐਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਅੱਜ ਇਨ੍ਹਾਂ ਨੇ ਆਪਣਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ। ਇਹ ਬਹੁਤ ਹੀ ਮਿਹਨਤੀ ਇਨਸਾਨ ਹਨ। ਇਨ੍ਹਾਂ ਨੇ ਦੂਸਰੇ ਨੌਜਵਾਨਾਂ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਨੌਜਵਾਨ ਮਿਹਨਤ ਕਰਕੇ ਕੁਝ ਵੀ ਕਰ ਸਕਦਾ ਹੈ।ਇਨ੍ਹਾਂ ਨੇ ਜੁਗਿਆਲ ਕਲੋਨੀ ਦੇ ਵਿਚ ਇਕ ਮਿਸਾਲ ਪੈਦਾ ਕੀਤੀ ਹੈ।ਇਸ ਤੋਂ ਹੋਰ ਵੀ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ।ਸਰਕਾਰੀ ਨੌਕਰੀਆਂ ਦੀਆਂ ਆਸਾਂ ਤੇ ਨਾ ਬੈਠਣ ਜੇਕਰ ਨੌਜਵਾਨ ਚਾਹੁੰਦੇ ਹਨ, ਤਾਂ ਆਪਣਾ ਕਾਰੋਬਾਰ ਤੋਰ ਸਕਦੇ ਹਨ।ਇਹ ਲਖਵੀਰ ਸਿੰਘ ਲੱਕੀ ਜੋ ਕਿ ਅਵਤਾਰ ਸਿੰਘ ਕਾਮਰੇਡ ਰਣਜੀਤ ਸਾਗਰ ਡੈਮ ਤੋਂ ਸੇਵਾ ਮੁਕਤ ਹੋਏ। ਉਨਾਂ ਦੇ ਬੇਟੇ ਹਨ ਇਹ ਬਹੁਤ ਹੀ ਮਿਹਨਤੀ ਇਨਸਾਨ ਹਨ ਉਹ ਆਪਣੀ ਮਿਹਨਤ ਸਦਕਾ ਹੀ ਫਾਸਟ ਫੂਡ ਦਾ ਕੰਮ ਤਸੱਲੀ ਬਖਸ਼ ਚਲਾ ਰਹੇ ਹਨ।