ਬਾਘਾਪੁਰਾਣਾ 1ਦਸੰਬਰ(ਰਾਜਿੰਦਰ ਸਿੰਘ ਕੋਟਲਾ)ਬਾਘਾ ਪੁਰਾਣਾ ਬਲਾਕ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਅਵਤਾਰ ਨਗਰ ਕਲੋਨੀ ਬਾਘਾਪੁਰਾਣਾ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਬਲਾਕ ਪੱਧਰ ਭਾਸ਼ਨ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਲਈ ਸਕੂਲ ਕਮੇਟੀ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਰਮਨਪ੍ਰੀਤ ਕੌਰ ਮੁੱਖ ਅਧਿਆਪਕਾ ਗੁਰਮੀਤ ਕੌਰ ਮੈਡਮ ਮਮਤਾ ਰਾਣੀ ਮੈਡਮ ਗੁਰਵਿੰਦਰ ਕੌਰ ਐੱਮ.ਸੀ ਹਾਜ਼ਰ ਸਨ