ਸ਼ਾਹਪੁਰ ਕੰਢੀ 2 ਦਸੰਬਰ (ਸੁਖਵਿੰਦਰ ਜੰਡੀਰ) ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਅੱਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਤੋਂ ਪ੍ਰੀਤਮ ਸਿੰਘ ਪਰਧਾਨ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਹਰਬਖਸ਼ ਸਿੰਘ,ਬਲਦੇਵ ਸਿੰਘ ਬਾਜਵਾ, ਹਰੀਸ਼ ਕੁਮਾਰ, ਸ਼ਸੀਂ ਭੂਸਨ, ਤਜਿੰਦਰਪਾਲ, ਜਗਮੀਤ ਸਿੰਘ, ਵਿਨੇ ਪਾਲ ਸਿੰਘ, ਸੰਦੀਪ ਸੁਮਿਆਲ , ਦਸਰਤ ਜਾਖਰ ਆਗੂਆਂ ਵੱਲੋਂ ਜਥਾ ਰਵਾਨਾ ਹੋਇਆ, ਰਣਜੀਤ ਸਾਗਰ ਡੈਮ ਦੇ ਡਿਪਲੋਮਾ ਇੰਜੀਨੀਅਰ ਸਵੇਰੇ ਬੱਸਾਂ ਦੇ ਵਿੱਚ ਲੰਬਾ ਕਾਫਲਾ ਲੈ ਕੇ ਸ਼ਾਹਪੁਰ ਕੰਢੀ ਤੋਂ ਰਵਾਨਾ ਹੋਏ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਬਾਜਵਾ ਅਜੀਅਰ ਨੇ ਦੱਸਿਆ ਕਿ ਡਿਪਲੋਮਾ ਇੰਜਨੀਅਰਾਂ ਦੀਆਂ ਮੰਗਾਂ ਜਿਨ੍ਹਾਂ ਨੂੰ ਸਰਕਾਰ ਅਣਦੇਖਾ ਕਰ ਰਹੀ ਹੈ ਦੇ ਸਬੰਧ ਵਿੱਚ ਅੱਜ ਚੰਡੀਗੜ੍ਹ ਵਿਖੇ ਰੈਲੀ ਰੱਖੀ ਗਈ ਹੈ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਾਫੀ ਗਿਣਤੀ ਦੇ ਵਿੱਚ ਮੁਲਾਜਮ ਹਾਜਰ ਸਨ