ਭੋਗਪੁਰ 2 ਦਸੰਬਰ (ਸੁਖਵਿੰਦਰ ਜੰਡੀਰ) ਸ਼ਹਿਰ ਵਿੱਚ ਸੀਵਰੇਜ ਪਾੳਣ ਦੀ ਸ਼ੁਰੂਆਤ ਕਰਨ ਸਮੇਂ ਨਗਰ ਕੌਂਸਲ ਭੋਗਪੁਰ ਵੱਲੋਂ ਪਿੰਡ ਲਡ਼ੋਈ ਦੀ ਹੱਦ ਤੇ ਲਾਇਆ ਗਿਆ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਹਿੰਦਰ ਸਿੰਘ ਕੇਪੀ ਦੇ ਨਾਂ ਦਾ ਨੀਂਹ ਪੱਥਰ ਰਾਤ ਕਿਸੇ ਨੇ ਤੋੜ ਦਿੱਤਾ। ਭੋਗਪੁਰ ਸ਼ਹਿਰ ਵਿਚ ਸੀਵਰੇਜ ਪਾਉਣ ਲਈ 16 ਕਰੋੜ ਰੁਪਏ ਸਰਕਾਰ ਨੇ ਦਿੱਤੇ,ਪਰ ਨਗਰ ਕੌਂਸਲ ਨੇ ਸੀਵਰੇਜ ਦੇ ਟਰੀਟਮੈਂਟ ਪਲਾਂਟ ਲਈ 69 ਲੱਖ ਰੁਪਏ ਦੀ ਸ਼ਹਿਰ ਤੋਂ 2 ਕਿਲੋਮੀਟਰ ਤੋਂ ਦੂਰ ਪਿੰਡ ਲਡ਼ੋਈ ਵਿਚ 2 ਕਨਾਲ ਉਹ ਜ਼ਮੀਨ ਖਰੀਦੀ ਜਿਸ ਤੇ 2 ਪਾਰਟੀਆਂ ਦੇ ਵੱਖ ਵੱਖ ਅਦਾਲਤ ਵਿੱਚ ਕੇਸ ਚੱਲ ਰਹੇ ਸਨ।ਇਸ ਜ਼ਮੀਨ ਦੇ ਨੇੜੇ 3 ਧਾਰਮਿਕ ਸਥਾਨ ਹੋਣ ਕਾਰਨ ਪਿੰਡ ਲੜੋਈ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਇਸ ਜ਼ਮੀਨ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਭੋਗਪੁਰ ਦੀ ਹੱਦ ਤੇ ਧਰਨਾ ਦਿੱਤਾ। 29 ਨਵੰਬਰ ਮਹਿੰਦਰ ਸਿੰਘ ਕੇਪੀ ਵੱਲੋਂ ਪਿੰਡ ਲੜੋਈ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਣ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ ਅਤੇ ਕੇਪੀ ਨੇ ਸੀਵਰੇਜ ਪੱਥਰ ਪਾਉਣ ਦੀ ਘੁੰਡ ਚੁਕਾਈ ਕਰ ਲਈ ਗਈ।ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪੱਥਰ ਤੋੜਨ ਦੀ ਕਾਰਵਾਈ ਦੀ ਨਿੰਦਿਆ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ