ਸ਼ਾਹਪੁਰਕੰਢੀ 2 ਦਸੰਬਰ (ਸੁਖਵਿੰਦਰ ਜੰਡੀਰ) ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਆਰ.ਐੱਸ ਡੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸ਼ਾਹਪੁਰਕੰਢੀ ਵਿਖੇ ਕੀਤੀ ਗਈ।ਅਮਰਜੀਤ ਸਿੰਘ ਜੰਡੀਰ ਪ੍ਰਧਾਨ,ਪ੍ਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ,ਬਾਬਾ ਬਲਵੀਰ ਸਿੰਘ ਮੀਤ ਪ੍ਰਧਾਨ, ਅਤੇ ਵਿਜੇ ਕੁਮਾਰ ਫੋਰਮੈਨ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਜੰਡੀਰ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੇ ਕਮਿਸ਼ਨ ਰਿਪੋਰਟ ਲਾਗੂ ਕੀਤੀ ਗਈ ਅਤੇ ਇਸ ਵਾਰ ਲਗਾਉਣ ਦੀਆਂ ਵੀ ਤਿਆਰੀਆਂ ਜ਼ੋਰਾਂ ਤੇ ਹਨ। ਰਣਜੀਤ ਸਾਗਰ ਡੈਮ ਕਲੈਰੀਕਲ ਸਟਾਫ ਮੁਲਾਜ਼ਮ ਆਪਣੇ ਆਪਣੇ ਕੰਮਕਾਰਾਂ ਵਿਚ ਜ਼ੋਰਾਂ ਤੇ ਲੱਗੇ ਹੋਏ ਹਨ।ਸਰਵਿਸ ਬੁੱਕਾਂ ਆਨਲਾਈਨ ਕਰਨ ਅਤੇ ਹੋਰ ਕਾਰੋਬਾਰ ਵਿਚ ਲੱਗੇ ਹੋਏ ਹਨ, ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਰਣਜੀਤ ਸਾਗਰ ਡੈਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁਲਾਜ਼ਮਾਂ ਨੂੰ ਹਰ ਪੱਖੋਂ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਜਦ ਤੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਸ੍ਰੀ ਰਾਮ ਦਰਸ਼ਨ ਜੀ ਨੇ ਆਪਣਾ ਅਹੁਦਾ ਸੰਭਾਲਿਆ ਹੈ।ਉਸ ਦਿਨ ਤੋਂ ਰਣਜੀਤ ਸਾਗਰ ਡੈਮ ਦੇ ਮੁਲਾਜ਼ਮਾਂ ਦੀ ਤਨਖ਼ਾਹ ਵੀ ਸਹੀ ਟਾਈਮ ਤੇ ਮਿਲ ਰਹੀ ਹੈ। ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ,ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਪ੍ਰਧਾਨ ,ਪ੍ਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ, ਬਾਬਾ ਬਲਵੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਵਿਜੇ ਕੁਮਾਰ ਫੋਰਮੈਨ ਮੀਤ ਪ੍ਰਧਾਨ, ਅਜੀਤ ਕੁਮਾਰ, ਦੇਸ ਰਾਜ , ਬਲਵਿੰਦਰ ਸਿੰਘ,ਜਸਵੀਰ ਸਿੰਘ ਆਦਿ ਹਾਜ਼ਰ ਸਨ।