Home » ਅੰਤਰਰਾਸ਼ਟਰੀ » ਸੁਖਬੀਰ ਬਾਦਲ ਦੀ ਹਲਕਾ ਕਰਤਾਰਪੁਰ ਫੇਰੀ ਦੌਰਾਨ ਧੜੇਬੰਦੀਆਂ ਦਾ ਕਰਨਾ ਪਿਆ ਸਾਹਮਣੇ

ਸੁਖਬੀਰ ਬਾਦਲ ਦੀ ਹਲਕਾ ਕਰਤਾਰਪੁਰ ਫੇਰੀ ਦੌਰਾਨ ਧੜੇਬੰਦੀਆਂ ਦਾ ਕਰਨਾ ਪਿਆ ਸਾਹਮਣੇ

23

ਬਸਪਾ ਦਾ ਉਮੀਦਵਾਰ ਹੋਣ ਦੇ ਬਾਵਜੂਦ ਕਈ ਥਾਂਈਂ ਬੋਰਡਾਂ ਤੇ ਨਜ਼ਰ ਨਹੀਂ ਬਸਪਾ ਸੁਪਰੀਮੋ

ਕਰਤਾਰਪੁਰ 2 ਦਸੰਬਰ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੱਖ ਵੱਖ ਹਲਕਿਆਂ ਵਿੱਚ ਪਾਰਟੀ ਦ‍ਾ ਪ੍ਰਚਾਰ ਆਪ ਸ਼ੁਰੂ ਕੀਤਾ ਗਿਆ ਹੈ ਤੇ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੋ ਜੋ ਪਾਰਟੀ ਕੰਮ ਅਤੇ ਸਹੂਲਤਾਂ ਦੇਵੇਗੀ ਉਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹਲਕਾ ਕਰਤਾਰਪੁਰ ਵਿੱਚ ਵੱਖ ਵੱਖ ਥਾਂਈਂ ਵੱਖ ਵੱਖ ਧੜ੍ਹੇਵੰਦੀਆਂ ਵੱਲੋਂ ਸੁਖਬੀਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਡੇਰਾ ਬੱਲਾਂ, ਡੇਰਾ ਬਾਬੇ ਜੋੜੇ, ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਅਤੇ ਕੰਗ ਕੋਲਡ ਸਟੋਰ ਵਿਖੇ ਗੁਰਜਿੰਦਰ ਸਿੰਘ ਭਤੀਜਾ ਵੱਲੋਂ ਰੱਖੀ ਗਈ ਰੈਲੀ ਵਿਖੇ ਪਹੁੰਚੇ ਅਤੇ ਲੋਕਾਂ ਨੂੰ ਸਬੋਧਨ ਕੀਤਾ। ਗਊਸ਼ਾਲਾ ਵਿੱਚ ਮੱਥਾ ਟੇਕਣ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਗੁਰਦੁਆਰਾ ਗੰਗਸਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਮੱਥਾ ਟੇਕ ਕੇ ਆਪਣਾ ਸਨਮਾਨ ਅਤੇ ਸਿਰੋਪਾਉ ਲੈ ਕੇ ਬਿਨਾਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਬਿਨਾਂ ਭੋਗ ਲਗਵਾਏ ਗੋਲਕ ਤੇ ਹੀ ਛੱਡ ਕੇ ਤੁਰਦੇ ਬਣੇ। ਇਸ ਤੋਂ ਅਜੀਤ ਪੈਲੇਸ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਅਕਾਲੀ ਦੱਲ ਦੀ ਧੜ੍ਹੇਬੰਦੀ ਦੀ ਫੁੱਟ ਖੁੱਲ ਸਾਹਮਣੇ ਆਈ ਅਤੇ ਚਲਦੇ ਪ੍ਰੋਗਰਾਮ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਜਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਆਪਣੇ ਸਾਥੀਆਂ ਸਮੇਤ ਚਲਦੇ ਬਣੇ। ਇਸ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਦੇ ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਪਾਏ ਅਤੇ ਲੋਕਾਂ ਨੂੰ ਸਬੋਧਨ ਕਰਕੇ ਸਥਾਨਕ ਵ੍ਹਾਈਟ ਸਪੋਟ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਬਲਦੇਵ ਸਿੰਘ ਖਹਿਰਾ ਆਦਿ ਵੱਲੋਂ ਸ. ਬਾਦਲ ਦਾ ਸਵਾਗਤ ਕੀਤਾ ਗਿਆ ਅਤੇ ਭਾਰੀ ਇਕੱਠ ਨੂੰ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੰਬੋਧਨ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਚੋਹਲਾ ਪਰਿਵਾਰ ਦੇ ਜਗਰੂਪ ਸਿੰਘ ਸੰਧੂ ਵੱਲੋਂ ਆਪਣੇ ਕੋਲਡ ਸਟੋਰ ਵਿਖੇ ਭਾਰੀ ਇਕੱਠ ਕਰਕੇ ਸ. ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਇਸ ਸਾਰੇ ਪ੍ਰੋਗਰਾਮ ਦੌਰਾਨ ਬਸਪਾ ਦੇ ਉਮੀਦਵਾਰ ਦੇ ਹਲਕੇ ਵਿੱਚ ਲੱਗੇ ਫਲੈਕਸ ਬੋਰਡਾਂ ਤੋਂ ਬਸਪਾ ਸੁਪਰੀਮੋ ਦੀਆਂ ਫੋਟੋਆਂ ਵੇਖਣ ਨੂੰ ਨਹੀਂ ਮਿਲੀਆਂ। ਇਸ ਦੌਰ‍ਨ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਸ਼ੂਰਵੀਰਾਂ ਦੀ ਪਾਰਟੀ ਹੈ ਪਰ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਸਰਕਾਰ ਵੱਲੋਂ ਡਰਾ ਧਮਕਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਜੇ ਉਹ ਭਾਜਪਾ ਵਿੱਚ ਸ਼ਾਮਿਲ ਨਾ ਹੁੰਦੇ ਤਾਂ ਕੇੰਦਰ ਸਰਕਾਰ ਦੇ ਦਬਾ ਹੇਠ ਗ੍ਰਿਫਤਾਰੀ ਪੱਕੀ ਸੀ ਤੇ ਉਸਦੇ ਸਾਰੇ ਪਰਿਵਾਰ ਤੇ ਕੇਸ ਕਰਨ ਦੀ ਤਿਆਰੀ ਸੀ। ਸ. ਬਾਦਲ ਨੇ ਕਿਹਾ ਕਿ ਕੇੰਦਰ ਸਰਕਾਰ ਨੇ ਸਾਡੇ 11 ਹੋਰ ਮੈਂਬਰਾਂ ਤੇ ਪਰਚੇ ਦਰਜ ਕੀਤੇ ਹਨ ਪਰ ਉਹਨਾਂ ਨੇ ਕੋਈ ਸਮਝੋਤਾ ਨਹੀਂ ਕੀਤਾ। ਇਸ ਮੌਕੇ ਉਹਨਾਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਾਲੀ ਆਖਿਆ। ਇਸ ਮੌਕੇ ਅਕਾਲੀ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ, ਬੀਬੀ ਜਗੀਰ ਕੌਰ, ਬੀਬੀ ਗੁਰਮੀਤ ਕੌਰ ਭਟਨੂਰਾ, ਦਲਬੀਰ ਸਿੰਘ ਮਾਹਲ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਨਰੇਸ਼ ਅਗਰਵਾਲ, ਪ੍ਰਦੀਪ ਅਗਰਵਾਲ, ਨਵਨੀਤ ਸਿੰਘ ਦਿਆਲਪੁਰ, ਜਗਰੂਪ ਸਿੰਘ ਸੰਧੂ, ਮਨਜੀਤ ਸਿੰਘ ਸਾਬਕਾ ਕੌਂਸਲਰ, ਸੇਵਾ ਸਿੰਘ ਸ਼ਹਿਰੀ ਪ੍ਰਧਾਨ, ਦਲਜੀਤ ਸਿੰਘ ਸੰਧੂ, ਗਗਨਦੀਪ ਸਿੰਘ ਚਕਰਾਲਾ, ਉਪਿੰਦਰਪਾਲ ਸਿੰਘ ਸ਼ਹਿਰੀ ਪ੍ਰਧਾਨ ਯੂਥ, ਗੁਰਦੇਵ ਸਿੰਘ ਮਾਹਲ, ਸਰਦੂਲ ਸਿੰਘ ਬੂਟਾ, ਜਸਕਰਨ ਸਿੰਘ ਸੰਧੂ, ਭਗਵੰਤ ਸਿੰਘ ਫਤਿਹਜਲਾਲ, ਚੜਤ ਸਿੰਘ ਔਜਲਾ, ਗੁਰਦੀਪ ਸਿੰਘ ਬਾਹੀਆ, ਪਰਮਿੰਦਰਪਾਲ ਸਿੰਘ ਗੋਲਡੀ, ਗੁਰਦਿੱਤ ਸਿੰਘ, ਹਰਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਿਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?