ਸਿੰਘ ਬਾਰਡਰ ਦਿੱਲੀ 2 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਵੱਲੋਂ ਦਿੱਲੀ ਸਿੰਘ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ। ਜੋ ਕਿ ਕੇ ਐਫ ਸੀ ਤੋਂ ਸੁਰੂ ਕਰ ਕੇ ਸਿੰਘ੫ਦੀ ਮੇਨ ਸਟੇਜ ਉਪਰ ਦੀ ਹੁੰਦਾ ਹੋਇਆ ਪੂਰੇ ਮੋਰਚੇ ਵਿੱਚ ਦੀ ਹੁੰਦਾ ਹੋਇਆ ਕੇ ਐਫ ਸੀ ਤੇ ਸਮਾਪਤ ਹੋਇਆ। ਇਸ ਦੌਰਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆ ਦੱਸਿਆ ਕਿ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 4 ਦਸੰਬਰ ਨੂੰ ਹੋਵੇਗੀ। ਮੋਰਚੇ ਵੱਲੋਂ ਕੇਂਦਰ ਸਰਕਾਰ ਨੂੰ ਖੁੱਲੀ ਚਿੱਠੀ ਲਿਖ ਕੇ ਭੇਜੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ ਤੋਂ ਸੰਯੁਕਤ ਮੋਰਚੇ ਨੇ ਮੰਗ ਕੀਤੀ ਹੈ ਕਿ ਕਿਸਾਨਾਂ,ਨੌਜਵਾਨਾਂ ਉਪਰ ਝੂਠੇ ਕੇਸ ਰੱਦ ਕਰਨ ਲਈ, ਐਮ ਐਸ ਪੀ,ਲਖੀਮਪੁਰ ਖੀਰੀ ਘਟਨਾ ਦਾ ਇਨਸਾਫ, ਆਦਿ ਮੰਗਾ ਸਬੰਧੀ ਕਿਹਾ ਹੈ। ਆਗੂਆ ਨੇ ਕਿਹਾ ਕਿ ਜਿੰਨੀ ਦੇਰ ਸਾਡੀਆਂ ਸਾਰੀਆਂ ਮੰਗਾ ਨਹੀ ਮੰਨੀਆ ਜਾਂਦੀਆ ਉਨਾਂ ਚਿਰ ਅਸੀ ਮੋਰਚਾ ਛੱਡ ਕੇ ਵਾਪਿਸ ਨਹੀ ਜਾਵਾਂਗੇ। ਇਸ ਮੌਕੇ ਸੂਬਾਈ ਆਗੂ ਸੁਰਿੰਦਰ ਸਿੰਘ ਬੈਂਸ,ਸਤਬੀਰ ਸਿੰਘ ਸੁਲਤਾਨੀ, ਯੂਥ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੋਂਗੋਵਾਲ, ਤਰਨਪ੍ਰੀਤ ਸਿੰਘ, ਬੂਟਾ ਸਿੰਘ ਸਾਦੀਪੁਰ, ਬਲਕਰਨ ਸਿੰਘ ਵੈਰੋਕੇ,ਜਸਮੇਲ ਸਿੰਘ,ਸਿੰਦਰ ਸਿੰਘ, ਆਦਿ ਆਗੂ ਹਾਜ਼ਰ ਹੋਏ। ਕਨਵੀਨਰ ਭੁਪਿੰਦਰ ਸਿੰਘ ਲੋਂਗੋਵਾਲ, ਤਰਨਪ੍ਰੀਤ ਸਿੰਘ , ਬੂਟਾ ਸਿੰਘ ਸਾਦੀਪੁਰ, ਬਲਕਰਨ ਸਿੰਘ ਵੈਰੋਕੇ,ਜਸਮੇਲ ਸਿੰਘ, ਸਿੰਦਰ ਸਿੰਘ,ਆਦਿ ਆਗੂ ਹਾਜ਼ਰ ਹੋਏ।