ਭੋਗਪੁਰ 3 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੀ ਟਰੈਫਕ ਦਿਨ ਪਰ ਦਿਨ ਬਣ ਰਹੀ ਹੈ ਗੰਭੀਰ ਮਸਲਾ ਹੋ ਰਹੇ ਹਨ ਰੋਜ਼ਾਨਾ ਹੀ ਹਾਦਸੇ ਲੋਕਾਂ ਨੂੰ ਹੋਣਾ ਪੈਂਦਾ ਹੈ ਖੱਜਲ ਖਰਾਬ ਭੋਗਪੁਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਕਾਰਨ ਘੰਟਾ ਘੰਟਾ ਜਾਮ ਲੱਗੇ ਰਹਿੰਦੇ ਹਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਟਰੈਫਕ ਮਸਲੇ ਵੱਲ ਕੁਝ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਰੂਰੀ ਕੰਮਾਂ ਤੇ ਜਾ ਰਹੇ ਘਰੋਂ ਤੁਰਨ ਵੇਲੇ 36 ਬਾਰ ਸੋਚਦੇ ਹਨ ਇਥੋਂ ਤੱਕ ਕੇ ਲੋਕ ਵਿਆਹ ਸ਼ਾਦੀਆਂ ਤੇ ਆਲੇ-ਦੁਆਲੇ ਪਿੰਡਾਂ ਵਿਚੋਂ ਦੀ ਕੱਚੇ ਰਸਤਿਆਂ ਵਿੱਚੋਂ ਗੁਜ਼ਰਨ ਲਈ ਮਜਬੂਰ ਹੁੰਦੇ ਹਨ ਤਾਂ ਕਿ ਭੋਗਪੁਰ ਦੀ ਟ੍ਰੈਫਿਕ ਦੇ ਕਾਰਨ ਬਰਾਤਾਂ ਲੇਟ ਨਾ ਹੋ ਜਾਵਣ ਅੱਜ ਟ੍ਰੈਫਿਕ ਦੇ ਕਾਰਨ ਭੋਗਪੁਰ ਦੇ ਆਦਮਪੁਰ ਚੌਂਕ ਵਿੱਚ ਫਿਰ ਹਾਦਸਾ ਵਾਪਰਿਆ ਟਰੱਕ ਅਤੇ ਕਾਰ ਆਪਸ ਵਿੱਚ ਭਿੜੇ ਛੋਟੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਭੋਗਪੁਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਟ੍ਰੈਫਿਕ ਵੱਲ ਧਿਆਨ ਦੇਵੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਸ ਦੇ ਸੰਬੰਧ ਵਿੱਚ ਡੀਸੀ ਜਲੰਧਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਕੇ ਆਦਮਪੁਰ ਚੌਂਕ ਦੇ ਵਿੱਚ ਲਾਲ ਬੱਤੀਆਂ ਲਗਾਈਆਂ ਜਾਵਣ ਪਰ ਕੋਈ ਫਾਇਦਾ ਨਹੀਂ ਹੋਇਆ ਅਤੇ ਹਾਦਸੇ ਦਿਨ ਪਰ ਦਿਨ ਵੱਧਦੇ ਹੀ ਜਾ ਰਹੇ ਹਨ
Author: Gurbhej Singh Anandpuri
ਮੁੱਖ ਸੰਪਾਦਕ