ਜੁਗਿਆਲ 3 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਭੋਆ ਦੇ ਪਿੰਡ ਬਨੀ ਲੋਧੀ ਵਿਖੇ ਅਮਿਤ ਮੰਟੂ ਦੀ ਦੇਖ ਰੇਖ ਵਿਚ ਸੀਨੀਅਰ ਸੈਕੰਡਰੀ ਸਕੂਲ ਦੀ ਤਿਆਰੀ ਮੁਕੰਮਲ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੀਨੀਅਰ ਸੈਕੰਡਰੀ ਸਕੂਲ ਨੂੰ ਹੋਰ ਵਧੀਆ ਬਣਾਉਣ ਵਾਸਤੇ ਗਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਨੀ ਵੱਲੋਂ ਹਲਕਾ ਭੋਆ ਵਿੱਚ 66 ਕੇ ਵੀ ਬਿਜਲੀ ਘਰ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਅਮਿਤ ਮੰਟੂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ,ਰਣਜੀਤ ਸਾਗਰ ਡੈਮ ਦੇ ਮੁਲਾਜ਼ਮਾਂ ਦੀ ਰਿਹਾਇਸ਼ੀ ਕਲੋਨੀ ਮੁਲਾਜ਼ਮਾਂ ਨੂੰ ਲੀਜ ਤੇ ਦਿੱਤੀ ਜਾਵੇ ।ਇਸ ਕਲੋਨੀ ਦੇ ਕਵਾਟਰ ਕਾਫ਼ੀ ਲੰਮੇ ਸਮੇਂ ਤੋਂ ਖਾਲੀ ਰਹਿਣ ਕਾਰਨ ਖੰਡਰ ਬਣਦੇ ਜਾ ਰਹੇ ਹਨ।ਮੁਲਾਜ਼ਮਾਂ ਨੂੰ ਕਵਾਟਰ ਲੀਜ ਤੇ ਦਿੱਤੇ ਜਾਣ ਤੇ ਇਸ ਨਾਲ ਸਰਕਾਰ ਨੂੰ ਕਾਫ਼ੀ ਮੁਨਾਫਾ ਵੀ ਹੋਵੇਗਾ।ਇਸ ਨਾਲ ਇਸ ਇਲਾਕੇ ਦੀ ਸੁੰਦਰਤਾ ਵੀ ਬਣੀ ਰਹੇਗੀ ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਲੋਨੀ ਮੁਲਾਜ਼ਮਾਂ ਨੂੰ ਲੀਜ ਤੇ ਦਿੱਤੀ ਜਾਵੇਗੀ।ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ,ਐੱਮ ਐੱਲ ਏ ਜੋਗਿੰਦਰ ਪਾਲ, ਐਮ ਐਲ ਏ ਅਮਿਤ ਮੰਟੂ ਸੀਨੀਅਰ ਨੇਤਾ ਕਾਂਗਰਸ , ਅਵਤਾਰ ਸਿੰਘ ਕਲੇਰ ਚੇਅਰਮੈਂਨ ਖੇਤੀਬਾੜੀ ਬੈਂਕ ਪਠਾਨਕੋਟ, ਡੀ ਓ ਜਸਵੰਤ ਸਿੰਘ ,ਸਰਪੰਚ ਪਿੱਲਾ, ਰਾਕੇਸ਼ ਮਹਾਜਨ,ਜੰਗ ਬਹਾਦਰ ਬੇਦੀ,ਜੋਗਿੰਦਰ ਪਲਵਨ, ਵਿਜੇ ਕੁਮਾਰ ,ਸੰਗਰਾਮ ਸਿੰਘ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ