ਭੋਗਪੁਰ 5 ਦਸੰਬਰ (ਸੁਖਵਿੰਦਰ ਜੰਡਰ) ਕਰਾਂਤੀਕਾਰੀ ਪ੍ਰੈੱਸ ਕਲੱਬ ਰਜਿ ਪੰਜਾਬ ਲੈਵਲ ਦੀ ਮੀਟਿੰਗ ਚੇਅਰਮੈਨ ਪੀਸੀ ਰਾਓਤ ਰਾਜਪੂਤ, ਅੰਮ੍ਰਿਤਪਾਲ ਸਿੰਘ ਸਫ਼ਰੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿਚ ਪਤਰਕਾਰਾਂ ਦੇ ਨਾਲ਼ ਹੋ ਰਹੀਆਂ ਵਧੀਕੀਆਂ ਦੇ ਸਬੰਧ ਵਿਚ ਗੱਲਬਾਤ ਕੀਤੀ ਗਈ ਅਤੇ ਅਹੁਦੇਦਾਰਾਂ ਨੂੰ ਆਈ ਕਾਰਡ ਅਤੇ ਸਟੀਕਰ ਸੌਂਪੇ ਗਏ ਅਤੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਦੇ ਨਾਲ ਕੋਈ ਵਧੀਕੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਤੇ ਗੁਰਪਿੰਦਰ ਸਿੰਘ ਅਰੋੜਾ, ਅਨਿਲ ਵਰਮਾ, ਜੀਵਨ ਸ਼ਰਮਾ, ਕਮਲਜੀਤ ਸਿੰਘ ਗੁਰਦਾਸਪੁਰ, ਸੁਖਵਿੰਦਰ ਜੰਡੀਰ ਭੋਗਪੁਰ, ਕਰਨਵੀਰ ਆਦਮਪੁਰ, ਹਰਪ੍ਰੀਤ ਸਿੰਘ ਆਦਮਪੁਰ, ਜਗੀਰ ਸਿੰਘ ਭੋਗਪੁਰ, ਸੁਖਜੀਤ ਸਿੰਘ ਪਟਿਆਲਾ ਆਦਿ ਹਾਜ਼ਰ ਸਨ