ਭੋਗਪੁਰ 5 ਦਸੰਬਰ (ਸੁਖਵਿੰਦਰ ਜੰਡੀਰ) 2022 ਦੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਹਲਕਾ ਨਕੋਦਰ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਲਕਾ ਨਕੋਦਰ ਦੇ ਲੋਕਾਂ ਦੀ ਸੇਵਾ ਦੇ ਵਿਚ ਰੁਝੇ ਹੋਏ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ਵਨ ਭੱਲਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੋ ਕੇ ਹਲਕਾ ਨਕੋਦਰ ਤੋਂ ਚੋਣ ਲੜਨ ਦੀ ਤਿਆਰੀ ਵਿਚ ਹਨ, ਪਿਛਲੇ ਦਿਨੀਂ ਅਸ਼ਵਨ ਭੱਲਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਸ਼ੀਰਵਾਦ ਵੀ ਮਿਲ ਚੁੱਕਾ ਹੈ,ਅੱਜ ਹਲਕਾ ਨਕੋਦਰ ਵਿਚ ਚੜ੍ਹਦੀ ਕਲਾ ਟਾਈਮ ਟੀਵੀ ਭੋਗਪੁਰ ਦੀ ਟੀਮ ਵੱਲੋਂ ਅਸ਼ਵਨ ਭੱਲਾ ਅਤੇ ਨਕੋਦਰ ਦੇ ਨਿਮੇਂਦਿਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਹਲਕਾ ਨਕੋਦਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਾਡੇ ਹਲਕੇ ਦੇ ਉਮੀਦਵਾਰ ਅਸ਼ਵਨ ਭੱਲਾ ਹੀ ਹੋਣਗੇ ਅਤੇ ਉਹ ਭਾਰੀ ਗਿਣਤੀ ਦੇ ਵਿੱਚ ਵੋਟਾਂ ਹਾਸਲ ਕਰਨਗੇ, ਅਸ਼ਵਨ ਭੱਲਾ ਨੇ ਕਿਹਾ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ, ਅਤੇ ਭਾਰੀ ਬਹੁਮਤ ਵਿੱਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ, ਇਸ ਮੌਕੇ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨੀ ਜੋਸ਼ੀ,ਦਵਿੰਦਰ ਸਿੰਘ ਚੱਕ ਸਕੋਰ, ਗਿੱਦਾ ਗਾਦਰਾ, ਸੋਨੀ ਗਰਾਇਆਂ, ਰਾਣਾ ਗਾਦਰਾ, ਸੁੱਖਰਾਜ ਗਾਦਰਾ ਆਦਿ ਹਾਜ਼ਰ ਸਨ