ਆਉਣ ਵਾਲੇ ਦਿਨਾਂ ‘ਚ ਹੋਰ ਵੀ ਰਵਾਇਤੀ ਪਾਰਟੀਆਂ ਦੇ ਆਗੂ ਹੋਣਗੇ “ਆਪ” ‘ਚ ਸ਼ਾਮਲ- ਬਲਕਾਰ ਸਿੰਘ
ਕਰਤਾਰਪੁਰ 8 ਦਸੰਬਰ (ਭੁਪਿੰਦਰ ਸਿੰਘ ਮਾਹੀ ) ਵਿਧਾਨ ਸਭਾ ਚੋਣਾਂ 2022 ਨਜਦੀਕ ਆਉਂਦਿਆਂ ਹੀ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਵਰਕਰ ਪਾਰਟੀ ਅੰਦਰ ਹੋ ਰਹੀ ਅਣਦੇਖੀ ਕਾਰਨ ਨਰਾਜਗੀ ਵੱਸ ਦੂਸਰੀਆਂ ਪਾਰਟੀਆਂ ਵੱਲ ਰੁੱਖ ਕਰ ਰਹੇ ਹਨ। ਜਿਸ ਦੇ ਚਲਦਿਆਂ ਅੱਜ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਪਤੀ ਜਗਦੀਸ਼ ਕੁਮਾਰ ਜੱਗਾ ਜਰਨਲ ਸਕੱਤਰ ਜਿਲਾ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹਲਕਾ ਇੰਚਾਰਜ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸ਼ਾਮਲ ਹੋਏ। ਬਲਕਾਰ ਸਿੰਘ ਵਲੋਂ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾ ਪਾਂ ਕੇ ਸ਼ਾਮਲ ਕੀਤਾ ਅਤੇ ਜੀ ਆਇਆਂ ਆਖਿਆ। ਆਪ ਪਾਰਟੀ ਦੇ ਹਲਕਾ ਕਰਤਾਰਪੂਰ ਦੇ ਇੰਚਾਰਜ ਬਲਕਾਰ ਸਿੰਘ ਜੋ ਕਿ ਇਲਾਕੇ ਵਿੱਚ ਪਾਰਟੀ ਦੀ ਮਜ਼ਬੂਤੀ ਵਾਸਤੇ ਬਹੁਤ ਹੀ ਸਰਗਰਮ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਰਿਵਾਇਤੀ ਪਾਰਟੀਆਂ ਦੇ ਕਈ ਨੁਮਾਇੰਦੇ “ਆਪ” ਵਿੱਚ ਸ਼ਾਮਲ ਹੋ ਸ਼ਕਦੇ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਕਾਰਨ ਪੰਜਾਬ ਦੀ ਜਨਤਾ ਹੁਣ ਆਪ ਦੀ ਸਰਕਾਰ ਬਣਾਵੇਗੀ। ਇਸ ਮੌਕੇ ਕੌਂਸਲਰ ਸੁਰਿੰਦਰ ਪਾਲ, ਬਲਵਿੰਦਰ ਸਿੰਘ ਗੋਲਡੀ, ਭਾਰਤ ਭੂਸ਼ਨ ਸ਼ਰਮਾ, ਗੋਲਡੀ ਪਨੇਸਰ, ਸੰਤੋਖ ਸਿੰਘ ਨੰਦਰਾ, ਵਿਜੇ ਕੁਮਾਰ, ਜਸਵਿੰਦਰ ਬਾਬਲਾ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ