300 ਤੋਂ ਜਿਆਦਾ ਮਰੀਜਾਂ ਨੇ ਉਠਾਇਆ ਕੈਂਪ ਦਾ ਲਾਭ
ਕਰਤਾਰਪੁਰ 8 ਦਸੰਬਰ (ਭੁਪਿੰਦਰ ਸਿੰਘ ਮਾਹੀ): ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗਾਰਡੈਕਸ ਇੰਡੀਆ ਪ੍ਰਾਈਵੇਟ ਲਿਮਿਟੇਡ ਕੰਪਨੀ ਪਿੰਡ ਨਾਹਰ ਪੁਰ ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਐਮ ਡੀ ਸ਼੍ਰੀ ਗੋਤਮ ਕਪੂਰ ਨੇ ਦੱਸਿਆ ਕਿ ਇਸ ਅੱਖਾਂ ਦੇ ਕੈਂਪ ਵਿੱਚ 300 ਤੋਂ ਜਿਆਦਾ ਮਰੀਜਾਂ ਨੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਵਾ ਕੇ ਲਾਭ ਉਠਾਇਆ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਰਾਜਨ ਮੈਮੋਰੀਅਲ ਹਸਪਤਾਲ ਜਲੰਧਰ ਤੋਂ ਅੱਖਾਂ ਦੇ ਮਾਹਿਰ ਡਾਕਟਰ ਰੋਹਨ ਬਉਰੀ ਦੀ ਪੂਰੀ ਟੀਮ ਜਿਸ ਵਿੱਚ ਡਾਕਟਰ ਦਿਵਯਜੋਤ ਸਿੰਘ, ਬਵਿਆ ਕਪੂਰ, ਨਰਦੇਵ ਸਿੰਘ, ਕਸ਼ੀਸ਼, ਸਰਵਪ੍ਰੀਤ, ਅਕਸ਼ੈ ਕੁਮਾਰ, ਈਸ਼ਵਰ ਸਿੰਘ ਆਦਿ ਵੱਲੋਂ ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ ਤੇ ਜਿਹਨਾਂ ਨੂੰ ਦਵਾਈਆਂ ਦੀ ਲੋੜ ਸੀ ਉਹਨਾਂ ਨੂੰ ਮੁਫ਼ਤ ਦਵਾਈਆਂ ਅਤੇ ਜਿਹਨਾਂ ਨੂੰ ਐਨਕਾਂ ਦੀ ਲੋੜ ਸੀ ਉਹਨਾਂ ਨੂੰ ਮੌਕੇ ਤੇ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੀ ਗੋਤਮ ਕਪੂਰ ਨੇ ਦੱਸਿਆ ਕਿ ਜਿਹਨਾਂ ਮਰੀਜਾਂ ਨੂੰ ਇਸ ਕੈਂਪ ਵਿੱਚ ਡਾਕਟਰਾਂ ਵੱਲੋਂ ਆਪਰੇਸ਼ਨ ਦੱਸੇ ਗਏ ਹਨ ਉਹਨਾਂ ਦੇ ਮੁਫ਼ਤ ਆਪਰੇਸ਼ਨ ਵੀ ਕੀਤੇ ਜਾਣਗੇ। ਇਸ ਦੋਰਾਨ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਹ, ਪਾਣੀ ਤੋਂ ਇਲਾਵਾ ਗੁਰੂ ਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਐਮ ਡੀ ਸ਼੍ਰੀ ਗੋਤਮ ਕਪੂਰ, ਰਾਕੇਸ਼ ਬੈਂਬੀ, ਸਰਬਜੀਤ ਸਿੰਘ, ਅਸ਼ਵਨੀ, ਜਸਵੀਰ ਸਿੰਘ, ਰਾਜਨ ਬੇਰੀ, ਨੀਰਜ ਸ਼ਰਮਾ, ਰਣਜੋਧ ਸਿੰਘ, ਗੁਰਮੀਤ ਸਿੰਘ ਜੋਹਲ, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਮਨਦੀਪ ਸਿੰਘ ਸਰਪੰਚ, ਅਸ਼ੋਕ ਕੁਮਾਰ ਸਰਪੰਚ ਪਾੜਾ ਪਿੰਡ, ਗੁਰਪ੍ਰੀਤ ਸਿੰਘ ਜੋਹਲ ਆਦਿ ਮੋਜੂਦ ਸਨ।