ਜੁਗਿਆਲ 8 ਦਸੰਬਰ (ਸੁਖਵਿੰਦਰ ਜੰਡੀਰ) ਅੱਜ ਮਨਵਾਲ ਪਠਾਨਕੋਟ ਵਿੱਚ ਹਲਕਾ ਸੁਜਾਨਪੁਰ ਵਿਧਾਨ ਸਭਾ ਹਲਕਾ ਇੰਚਾਰਜ ਸ੍ਰੀ ਅਮਿਤ ਮੰਟੂ ਨੇ ਕਾਂਗਰਸ ਦਫ਼ਤਰ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ। ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਜਿਸ ਵਿੱਚ ਵੱਡੀ ਸੰਖਿਆ ਵਿਚ ਕਾਂਗਰਸ ਦੇ ਮੈਂਬਰ ਨੌਜਵਾਨ ਅਤੇ ਹੋਰ ਲੋਕ ਵੀ ਸ਼ਾਮਲ ਹੋਏ ਇਸ ਸਮੇਂ ਅਮਿਤ ਮੰਟੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ।ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਤੇ ਫੁੱਲਾਂ ਦੀ ਮਾਲਾ ਚੜ੍ਹਾਈ।ਇਸ ਸਮੇਂ ਬੋਲਦੇ ਹੋਏ ਅਮਿਤ ਮੰਟੂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨਵ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ।ਉਨ੍ਹਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ।ਇਸ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ।ਅਮਿਤ ਮੰਟੂ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਗ੍ਰਹਿਣ ਕਰਨ ਨੂੰ ਆਖਿਆ।ਇਸ ਮੌਕੇ ਤੇ ਬਲਵੀਰ ਸਿੰਘ ,ਕੁਲਦੀਪ ਸਿੰਘ ਰਾਮ ਸਿੰਘ ,ਤੇਗ ਅਲੀ ,ਵਿਕਾਸ,ਬਿਪਨ ਕੁਮਾਰ ,ਚਮਨ ਸਿੰਘ,ਰਿੱਕੀ ,ਰਾਜੇਸ਼ ਕੁਮਾਰ ,ਸੁਰਜੀਤ ਸਿੰਘ ਅਤੇ ਚਮਨ ਜੱਗੀ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ