ਭੋਗਪੁਰ 8 ਦਸੰਬਰ (ਸੁਖਵਿੰਦਰ ਜੰਡੀਰ)ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਭੋਗਪੁਰ ਦੇ ਪੈਟਰੋਲ ਪੰਪ ਅਧਿਕਾਰੀਆਂ ਵੱਲੋਂ ਸਰਧਾਂਜਲੀ ਸਮਾਗਮ ਕੀਤਾ ਗਿਆ, ਪ੍ਰਭੂ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹੋਏ, ਚਾਹ ਮਠਿਆਈ ਦੇ ਲੰਗਰ ਲਗਾਏ ਗਏ। ਪੈਟਰੋਲਪੰਪ ਨੁਜਦੀਕ ਰੋਡ ਕਿਨਾਰੇ ਮੁਲਾਜ਼ਮਾਂ ਵੱਲੋਂ ਆ ਰਹੀਆਂ ਗੱਡੀਆਂ ਨੂੰ ਰੋਕ ਰੋਕ ਕੇ ਲੰਗਰ ਛਕਾ ਰਹੇ ਸਨ। ਮੌਕੇ ਤੇ ਪੈਟਰੋਲ ਪੰਪ ਦੇ ਮੈਨੇਜਤਾਰ ਤਾਰੀ ਲਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾ ਭੁੱਲਣਯੋਗ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਦੇਸ਼ ਨੂੰ ਗ਼ੁਲਾਮੀ ਦੇ ਸੰਗਲਾਂ ਵਿੱਚੋਂ ਕੱਢਿਆ ਹੈ, ਜਿਨ੍ਹਾਂ ਦੀ ਬਦੌਲਤ ਅੱਜ ਸਾਡਾ ਦੇਸ਼ ਆਜ਼ਾਦ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਉਸ ਟਾਇਮ ਬ੍ਰਾਹਮਣਾਂ ਲਈ ਸ਼ਹੀਦੀ ਨਾ ਦਿੰਦੇ ਤਾਂ , ਅੱਜ ਸਾਡੇ ਦੇਸ਼ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਇਸ ਮੌਕੇ ਤੇ ਆਨੰਤ ਸਬਰੂਪ ਪੈਟਰੋਲਪੰਪ ਮਾਲਿਕ, ਮੈਨੇਜਰ ਤਾਰੀ ਲਾਲ, ਨਿਰਮਲਜੀਤ , ਸੁਖਪਾਲ, ਸਰਬਜੀਤ, ਮਨਜਿੰਦਰ, ਸ਼ਰਨਜੀਤ,ਰਣਜੀਤ ਸਿੰਘ, ਮਾਸੂ ਯਾਦਵ, ਰਣਜੀਤ ਕੁਮਾਰ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ