ਬਟਾਲਾ/ਚੰਡੀਗੜ੍ਹ-ਨਜ਼ਰਾਨਾ ਨਿਊਜ਼ ਨੈੱਟਵਰਕ -ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੋਕਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕੇ ਇੱਥੋਂ ਮੌਜੂਦਾ ਵਿਧਾਇਕ ਸ: ਲਖਬੀਰ ਸਿੰਘ ਲੋਧੀਨੰਗਲ ਦੇ ਹਲਕਾ ਫਤਿਹਗੜ੍ਹ ਚੂੜੀਆਂ ਜਾਣ ਨਾਲ ਬਟਾਲੇ ਵਿੱਚ ਅਕਾਲੀ ਦਲ ਖੁਦ ਨੂੰ ਸੁੱਕੇ ਦਰੱਖ਼ਤ ਵਾਂਗ ਮਹਿਸੂਸ ਕਰ ਰਿਹਾ ਸੀ ਅਤੇ ਉਸਦੀ ਨਜ਼ਰ ਸੀ,ਕੇ ਕੋਈ ਵੱਡਾ ਅਤੇ ਪਲਿਆ ਦਰਖਤ ਬਟਾਲਾ ‘ਚ ਅਕਾਲੀ ਦਲ ਨੂੰ ਛਾਂ ਦੇਵੇ। ਇਸ ਸਬੰਧੀ ਕਿਆਸ ਤਾਂ ਬੜੇ ਲਗ ਰਹੇ ਸਨ,ਪਰ ਆਖਰਕਾਰ ਗੁਣਾਂ ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਸਿਰਕੱਢ,ਦਲੇਰ, ਇਮਾਨਦਾਰ ਅਤੇ ਜੁਝਾਰੂ ਆਗੂ ਸ: ਸੁੱਚਾ ਸਿੰਘ ਛੋਟੇਪੁਰ ਦੇ ਨਾਮ ਦਾ ਪਿਆ ਹੈ। ਅਕਾਲੀ ਦਲ ਵਿੱਚ ਸ਼ਿਰਕਤ ਕਰਨ ਬਾਰੇ ਸਭ ਤੋਂ ਪਹਿਲਾਂ ਵਿਸ਼ਵ ਟੀਵੀ ਨਿਊਜ਼ ਨਾਲ ਪੁਸ਼ਟੀ ਕਰਦਿਆਂ ਸ: ਛੋਟੇਪੁਰ ਨੇ ਕਿਹਾ,ਕਿ ਉਹ ਕੱਲ੍ਹ 11 ਵਜੇ ਚੰਡੀਗੜ੍ਹ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਇਕ ਅਹਿਮ ਸਵਾਲ ਦੇ ਜਵਾਬ ਵਿੱਚ ਕਿਹਾ,ਕਿ ਜਦੋਂ ਉਹ ਅਕਾਲੀ ਦਲ ਵੱਲੋਂ ਬਟਾਲਾ ਲਈ ਉਮੀਦਵਾਰ ਐਲਾਨੇ ਗਏ,ਉਸ ਤੋਂ ਤੁਰੰਤ ਬਾਅਦ ਉਹ ਬਟਾਲੇ ਨੂੰ ਸਮਰਪਤ ਹੋ ਜਾਣਗੇ ਅਤੇ ਅਵਾਮ ਦੀ ਸੇਵਾ ਲਈ ਆਪਣੀ ਰਹਿੰਦੀ ਜ਼ਿੰਦਗੀ ਲੇਖੇ ਲਾ ਦੇਣਗੇ। ਉਨਾਂ ਇੱਕ ਹੋਰ ਬਹੁਤ ਹੀ ਅਹਿਮ ਸਵਾਲ ਦੇ ਜਵਾਬ ਵਿੱਚ ਕਿਹਾ,ਕਿ ਵੈਸੇ ਤਾਂ ਮੌਜੂਦਾ ਹਕੂਮਤ ਦਾ ਫਰਜ਼ ਬਣਦਾ ਹੈ,ਕਿ ਉਹ ਬਟਾਲੇ ਨੂੰ ਤੁਰੰਤ ਜ਼ਿਲ੍ਹਾ ਐਲਾਨੇ,ਕਿਉਂਕਿ ਬਟਾਲਾ ਪੰਜਾਬ ਦਾ ਵਾਹਿਦ ਸ਼ਹਿਰ ਹੈ,ਜਿਸ ਨੂੰ ਜ਼ਿਲ੍ਹਾ ਬਣਨ ਦਾ ਪੂਰਾ ਹੱਕ ਹਾਸਲ ਹੈ,ਲੇਕਿਨ ਜੇ ਮੌਜੂਦਾ ਹਕੂਮਤ ਐਸਾ ਨਾ ਕਰ ਪਾਈ ਤਾਂ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ, ਕਿ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ ਦਲ ਬਾਦਲ ਦੀ ਬਣਦਿਆਂ ਹੀ, ਉਹ ਬਟਾਲਾ ਨੂੰ ਜ਼ਿਲ੍ਹਾ ਬਨਵਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਦੇਣਗੇ। ਯਾਦ ਰਹੇ ਕਿ ਛੋਟੇਪੁਰ ਉਹ ਦਿਗਜ ਆਗੂ ਹਨ,ਜਿਨ੍ਹਾਂ ਨੂੰ 2017 ਵਿਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੰਜਾਬ ਵਿੱਚ ਉਤਾਰਿਆ ਸੀ ਅਤੇ ਉਨ੍ਹਾਂ ਦੀ ਅਣ-ਥਕ ਮਿਹਨਤ ਸਦਕਾ ਆਮ ਆਦਮੀ ਪਾਰਟੀ ਤਕਰੀਬਨ-ਤਕਰੀਬਨ ਜਿੱਤ ਵੱਲ ਵੱਧ ਰਹੀ ਸੀ, ਲੇਕਿਨ ਕੁਝ ਮੂਰਖਾਂ ਦੀ ਗਲਤ ਸਲਾਹ ਵਿੱਚ ਆਣ, ਕੇ ਸ੍ਰੀ ਕੇਜਰੀਵਾਲ ਨੇ ਸ: ਛੋਟੇਪੁਰ ਨੂੰ ਕਥਿਤ ਦੋ ਲੱਖ ਦੇ ਮਾਮਲੇ ਵਿੱਚ ਲਪੇਟ ਦਿੱਤਾ,ਜਿਸ ਤੋਂ ਬਾਅਦ ਨਾ ਸਿਰਫ ਛੋਟੇਪੁਰ ਦਾ ਨੁਕਸਾਨ ਹੋਇਆ,ਬਲਕਿ ਆਮ ਆਦਮੀ ਪਾਰਟੀ ਵੀ ਮੂਦੇ-ਮੂੰਹ ਡਿੱਗ ਪਈ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ-ਬਣਦੀ ਰਹਿ ਗਈ ਅਤੇ 100 ਸੀਟਾਂ ਪ੍ਰਾਪਤ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਮਹਿਜ 20 ਸੀਟਾਂ ਤੇ ਲੁੜ੍ਹਕ ਗਈ ਸੀ
Author: Gurbhej Singh Anandpuri
ਮੁੱਖ ਸੰਪਾਦਕ