ਕਾਲੇ ਖੇਤੀ ਕਾਨੂੰਨ ਰੱਦ ਹੋਣ ਤੇ ਪਿੰਡ ਪਿੰਡ ਜਾ ਕੇ ਵੰਡੇ ਲੱਡੂ ਬਜੇ ਢੋਲ

25

ਭੋਗਪੁਰ 10 ਦਸੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਨੁਜਦੀਕ ਸਰਿਸ਼ਤਪੁਰ ਕਸਬਾ ਦੀਆਂ ਸਮੂਹ ਸੰਗਤਾਂ ਵੱਲੋਂ ਸਰਕਾਰ ਨੇ ਜੋ ਤਿੰਨ ਕਾਲੇ ਖੇਤੀ ਕਨੂੰਨ ਬਣਾਏ ਸਨ ਉਨ੍ਹਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਤੇ ਜਿਸਨੂੰ ਮੁੱਖ ਰੱਖਦਿਆ ਪਿੰਡ ਵਾਸਿਆਂ ਵੱਲੋਂ ਸੱਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇੱਕਤਰ ਹੋ ਕੇ ਅਰਦਾਸ ਬੇਨਤੀ ਕੀਤੀ ਗਈ ਅਤੇ ਫ਼ਿਰ ਤਿੰਨ ਪਿੰਡ ਸਰਿਸ਼ਤਪੁਰ, ਬੀਰਮਪੁਰ, ਮਾਣਕ ਢੇਰੀ ਘਰ ਘਰ ਜਾ ਕੇ ਢੋਲ ਵਜਾਉਂਦਿਆਂ ਲੱਡੂ ਵਰਤਾਏ ਗਏ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਕਿਸਾਨ ਮਜਦੂਰ ਏਕਤਾ ਦੇ ਨਾਹਰੇ ਵੀ ਲਗਾਏ ਇਸ ਮੌਕੇ ਤੇ ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਸਟਾਫ਼ ਦੇ ਜ਼ਿਲ੍ਹਾ ਇੰਨਚਾਰਜ਼ ਮਨਦੀਪ ਗਿੱਲ ਵੀ ਹਾਜ਼ਰ ਸਨ ਤੇ ਇਹ ਸੇਵਾ ਸਮੂਹ ਸੰਗਤ ਪਿੰਡ ਸਰਿਸ਼ਤਪੁਰ ਕਸਬਾ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਮਨਜੀਤ ਸਿੰਘ ਘੁੰਮਣ, ਯੋਧਾ ਵੀਰ ਵੱਲੋਂ ਕੀਤੀ ਗਈ ਇਸ ਮੌਕੇ ਤੇ ਜੋਬਨ,ਕਰਮਜੀਤ ਘੁੰਮਣ,ਹੰਸ ਰਾਜ,ਬਲਵੀਰ ਸਿੰਘ,ਹਰਦੀਪ ਸਿੰਘ, ਹਰਪ੍ਰੀਤ ਬੈਂਸ, ਸੁਖਵਿੰਦਰ ਸਿੰਘ, ਮਨਦੀਪ ਗਿੱਲ,ਅਮਰੀਕ ਸਿੰਘ, ਅਨੂ ਭਾਰਦਵਾਜ,ਪ੍ਰਵੀਨ, ਲਸ਼ਮੀ,ਅਵਿਨੂਰ ,ਬਲਵਿੰਦਰ ਕੌਰ,ਮਨਪ੍ਰੀਤ ਕੌਰ, ਰਮਨਦੀਪ ਕੌਰ, ਰੀਤ ਗਿੱਲ, ਜਸਪ੍ਰੀਤ ਕੌਰ, ਸਰਬਜੀਤ ਕੌਰ, ਗੁਰਜੋਤ ਕੌਰ, ਪਰਮਜੀਤ ਕੌਰ, ਨਮਰਤਾ, ਸਨਦੀਪ ਕੌਰ, ਨਰਿੰਦਰ ਕੌਰ, ਪ੍ਨੀਤ ਕੌਰ, ਸੁਰਜੀਤ ਕੌਰ,ਕਿਰਤਜੋਤ, ਮਨਜੀਤ ,ਕਰਨਵੀਰ, ਕੁਲਵਿੰਦਰ ਸਿੰਘ ,ਕੁਲਦੀਪ ਸਿੰਘ ਆਦਿ ਮੌਜੂਦ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?