ਬਾਘਾਪੁਰਾਣਾ 10 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਓਟ ਸੈਂਟਰ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਹੋ ਜਾਣ ਕਾਰਨ ਨਸ਼ਾ ਛੱਡਣ ਦੀ ਦਵਾਈ ਲੈਣ ਜਾਣ ਵਾਲੇ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਬਾਘਾਪੁਰਾਣਾ ਵਿੱਚ ਬਣੀ ਓਟ ਸੈਂਟਰ ਨਸ਼ਾ ਛੱਡਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਅਤੇ ਦਵਾਈਆਂ ਲਈ ਤਰਸ ਰਹੇ ਸਨ ਪੀੜਤਾ ਨੇ ਦੱਸਿਆ ਓਟ ਸੈਂਟਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਤੇ ਜਾਣ ਕਾਰਨ ਦਵਾਈਆਂ ਉਨ੍ਹਾਂ ਨੂੰ ਦਵਾਈ ਨਾ ਮਿਲਣ ਕਾਰਨ ਬਹੁਤ ਤਕਲੀਫ਼ਾਂ ਹੋ ਰਹੀਆਂ ਹਨ ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਕਾਰਨ ਨਾ ਤਾਂ ਨੀਂਦ ਨਾ ਹੀ ਵੱਲੋਂ ਇਹ ਵੀ ਕਿਹਾ ਗਿਆ ਜੇਕਰ ਉਨ੍ਹਾਂ ਨੂੰ ਜਲ ਦਵਾਈ ਨਾ ਮਿਲੀ ਤਾਂ ਉਨ੍ਹਾਂ ਦੀ ਮੌਤ ਦਾ ਸਰਕਾਰ ਤੇ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ ਉਹ ਦਵਾਈ ਲਏ ਕੋਈ ਵੀ ਰੋਜ਼ਗਾਰ ਨਹੀਂ ਕਰ ਪਾ ਰਹੇ ਉਨ੍ਹਾਂ ਨੂੰ ਤੇ ਉਹਦੇ ਪਰਿਵਾਰ ਨੂੰ ਭਾਰੀ ਪ੍ਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਐਸ.ਡੀ.ਐਮ ਬਾਘਾਪੁਰਾਣਾ ਅਤੇ ਐੱਸ ਡੀ ਐੱਮ ਦਫਤਰ ਬਾਘਾਪੁਰਾਣਾ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾਡ਼ ਕੇ ਵੀ ਬੇਨਤੀ ਵੀ ਕੀਤੀ ਜਲਦ ਤੋਂ ਜਲਦ ਦਵਾਈਆਂ ਮੁਹੱਈਆ ਕਰਾ ਕੇ ਉਨ੍ਹਾਂ ਦੀ ਇਹ ਮੁਸ਼ਕਲਾਂ ਹੱਲ ਕੀਤੀਆਂ ਜਾਣ ਉਹ ਆਪਣੀ ਰੋਜ਼ਮੱਰਾ ਜ਼ਿੰਦਗੀ ਸਹੀ ਢੰਗ ਨਾਲ ਚਲਾ ਸਕਣ ਉਨ੍ਹਾਂ ਇਸ ਸੰਬੰਧੀ ਬਾਘਾਪੁਰਾਣਾ ਐੱਸ.ਡੀ,ਐੱਮ ਰਾਜਪਾਲ ਸਿੰਘ ਦਰਖਾਸਤ ਦਿੱਤੀ ਪਰ ਕੋਈ ਹੱਲ ਨਾ ਹੋਇਆ ਉਸ ਤੋਂ ਬਾਅਦ ਉਹ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਮਿਲੇ ਵਿਧਾਇਕ ਵੱਲੋਂ ਬਾਘਾਪੁਰਾਣਾ ਦੇ ਐਸਐਮਓ ਡਾ ਉਪਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਇਸ ਸੰਬੰਧੀ ਮਾਮਲੇ ਨੂੰ ਜਲਦ ਮਾਮਲੇ ਦਾ ਹੱਲ ਕਰਨ ਲਈ ਕਿਹਾਰਾਜ ਕੁਮਾਰ ਨਰਿੰਦਰ ਚਰਨਜੀਤ ਸਿੰਘ ਸੁਹਾਗ ਸਿੰਘ ਗੁਰਦੀਪ ਸਿੰਘ ਸਤਨਾਮ ਸਿੰਘ ਅਮਨ ਕੁਮਾਰ ਰਾਮਪਾਲ ਸਿੰਘ ਜਸਪਾਲ ਸਿੰਘ ਰੇਸ਼ਮ ਸਿੰਘ ਰਾਜੂ ਜਰਨੈਲ ਸਿੰਘ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ