*ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਝੂਠੇ ਕੇਸਾਂ ਵਿਚ ਫਸਾਏ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ*
ਰੋਡੇ/ਬਾਘਾਪੁਰਾਣਾ 10 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਚ ਮਨੁੱਖੀ ਅਧਿਕਾਰ ਦਿਵਸ ਤੇ ਭਾਰਤ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ਼ ਰੈਲੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਆਗੂ ਕਮਲ ਬਾਘਾਪੁਰਾਣਾ ਅਤੇ ਸੰਦੀਪ ਸਿੰਘ ਸਨੀ ਨੇ ਕਿਹਾ ਕਿ ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ ਪਰ ਤ੍ਰਾਸਦੀ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਸਗੋਂ ਇਸਦੀ ਉਲੰਘਣਾ ਕੀਤੀ ਜਾ ਰਹੀ ਹੈ।ਇਸਦੀ ਸਭ ਤੋਂ ਉਘੜਵੀਂ ਉਦਾਹਰਣ ਭਾਰਤ ਵਿਚ ਦੇਖਣ ਨੂੰ ਮਿਲਦੀ ਹੈ, ਜਿੱਥੇ ਆਪਣੇ ਹੀ ਲੋਕਾਂ ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਕਹਿਣ ਨੂੰ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਪਰ ਸਰਕਾਰ ਦੀਆਂ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਅਨੇਕਾਂ ਵਕੀਲ, ਬੁੱਧੀਜੀਵੀ, ਲੇਖਕ, ਵਿਦਿਆਰਥੀ ਆਗੂ ਆਦਿ ਜੇਲ੍ਹਾਂ ਵਿਚ ਸੁੱਟ ਨਜ਼ਰ ਬੰਦ ਕੀਤੇ ਹੋਏ ਹਨ।ਬੀਤੇ ਦਿਨ੍ਹੀਂ ਜੇਲ੍ਹ ਵਿਚ ਹੋਈ ਫਾਦਰ ਸਟੇਨਾ ਸਵਾਮੀ ਦੀ ਮੌਤ ਇਕ ਸਿਆਸੀ ਕਤਲ ਹੋ ਨਿੱਬੜੀ। ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਜੋ ਸਾਨੂੰ ਅਧਿਕਾਰ ਦਿੰਦਾ ਹੈ ਕਿ ਅਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਅਜ਼ਾਦ ਬੋਲਣਾ -ਲਿਖਣਾ ਪਹਿਣਨਾ,ਘੁੰਮਣਾ ਆਦਿ ਪਰ ਭਾਰਤ ਵਰਗੇ ਮੁਲਕ ਵਿਚ ਸੰਘਰਸ਼ਾਂ ਸਭ ਤਰ੍ਹਾਂ ਦੀ ਅਜ਼ਾਦੀ ਤੇ ਪਾਬੰਦੀ ਹੈ। ਅਸੀਂ ਇਸ ਸਭ ਦਾ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਜੇਲ੍ਹਾਂ ਵਿੱਚਿ ਨਜਾਇਜ਼ ਰੂਪ ਵਿਚ ਬੰਦ ਕੀਤੇ ਸਾਰੇ ਵਿਦਿਆਰਥੀ ਆਗੂ, ਬੁੱਧੀਜੀਵੀ ਲੇਖਕਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਪਹਿਲ ਦਿੰਦਿਆਂ ਰਿਹਾ ਕੀਤਾ ਜਾਵੇ ਅਤੇ ਅਸੀਂ ਸਭ ਨੂੰ ਇਸ ਮਾਹੌਲ ਇੱਕਜੁਟ ਹੋਣ ਦਾ ਸੱਦਾ ਦਿੰਦੇ ਹਾਂ।ਇਸ ਮੌਕੇ ਕਾਲਜ ਇਕਾਈ ਦੇ ਨਵੂ ਬੰਬੀਹਾ ਭਾਈ, ਪੂਜਾ,ਮੁੱਕੋ, ਜਸਪਾਲ ਕੌਰ,ਵਿਸ਼ਵਦੀਪ ਸਿੰਘ,ਬੇਅੰਤ ਸਿੰਘ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ