ਮੰਗਾਂ ਮੰਨਕੇ ਮੁਕਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜਕੇ ਰੋਸ ਜਤਾਇਆ

22

*12 ਦਸੰਬਰ ਦੇ ਅਜੀਤਵਾਲ ਸਟੇਸ਼ਨ ਤੇ ਲੱਗਣ ਵਾਲੇ ਜਾਮ ਨੂੰ ਕਾਮਯਾਬ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ*

ਬਾਘਾ ਪੁਰਾਣਾ-10 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਪਿੰਡ ਕਾਲੇਕੇ ਵਿਖੇ ਰੈਲੀ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਸਾੜੀ ਗਈ। ਜਿਸ ਵਿੱਚ ਵੱਡੀ ਗਿਣਤੀ ਮਜਦੂਰ ਮਰਦ-ਔਰਤਾਂ, ਨੌਜਵਾਨ ਅਤੇ ਹੋਰ ਪਿੰਡ ਵਾਸੀ ਸਾਮਲ ਹੋਏ।ਇਕੱਠ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ,ਬਲਵੰਤ ਸਿੰਘ (ਰਾਜੂ), ਹਾਕਮ ਸਿੰਘ ਨੇ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਵਲੋਂ ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਅਤੇ ਹੋਰ ਮੰਤਰੀ ਸਹਿਬਾਨਾਂ ਦੀ ਹਾਜਰੀ ਚ ਬੇ-ਘਰੇ ਤੇ ਲੋੜਵੰਦਾਂ ਲਈ ਕੱਟੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ, ਪੰਚਾਇਤਾਂ ਵਲੋਂ ਪਾਏ ਮਤਿਆਂ ਤੇ ਫੌਰੀ ਅਮਲ ਕਰਨ, ਰਹਿੰਦੀਆਂ ਪੰਚਾਇਤਾਂ ਤੋਂ ਮਤੇ ਪਵਾਉਣ,ਮੁਕੰਮਲ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਅਤੇ ਜੁਰਮਾਨਾ, ਸਰਚਾਰਜ, ਸਕਿਉਰਟੀ ਖਤਮ ਕਰਕੇ ਪੱਟੇ ਮੀਟਰ ਲਾਉਣਾ ਮੰਨਿਆ ਗਿਆ।ਮਜਦੂਰ ਆਗੂਆਂ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਮੈਕਰੋ ਫਾਇਨਾਸ ਕੰਪਨੀਆਂ ਦੇ ਕਰਜ਼ਿਆਂ ਦੀ ਜਬਰੀ ਵਸੂਲੀ ਨੂੰ ਜੁਰਮ ਕਰਾਰ ਦਿੱਤਾ ਹੈ ਅਤੇ ਬੇ-ਜਮੀਨੇ ਮਜਦੂਰਾਂ ਨੂੰ ਸਹਿਕਾਰੀ ਸਭਾਵਾਂ ਚ ਬਿਨਾ ਸਰਤ ਮੈਂਬਰ ਬਣਨ ਲਈ 25 ਪ੍ਤੀਸ਼ਤ ਰਾਖਵਾਂਕਰਨ ਕਰਕੇ 25 ਹਜਾਰ ਤੋਂ 50 ਹਜਾਰ ਰੁਪਏ ਕਰਜ਼ਾ ਰਾਸ਼ੀ ਕਰਨ,ਡੀਪੂਆਂ ਰਾਹੀਂ ਸਾਰੀਆਂ ਚੌਦਾਂ ਜਰੂਰੀ ਵਸਤਾਂ ਸਸਤੇ ਭਾਅ ਦੇਣ ਅਤੇ ਰਹਿੰਦੇ ਗਰੀਬ ਪਰਿਵਾਰਾਂ ਦੇ ਰਾਸਨ ਕਾਰਡ ਜਥੇਬੰਦੀਆਂ ਰਾਹੀਂ ਬਨਾਉਣਾ ਮੰਨਿਆ ਗਿਆ। ਇਸੇ ਤਰ੍ਹਾਂ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ ਅਤੇ ਪੈਨਸ਼ਨ ਦੀ ਉਮਰ ਹੱਦ ਘਟਾਉਣ ਬਾਰੇ ਵੀ ਸਹਿਮਤੀ ਦਿੱਤੀ ਗਈ। ਪੰਚਾਇਤੀ ਜਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ , ਮਨਰੇਗਾ ਤਹਿਤ ਸਾਰੇ ਮਜਦੂਰਾਂ ਨੂੰ ਪੂਰਾ ਕੰਮ ਦੇਣਾ ਵੀ ਮੰਨਿਆ ਗਿਆ। ਮੰਗਾਂ ਮੰਨਕੇ ਵੀ ਚੰਨੀ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਜੋ ਕਿ ਮਜਦੂਰ ਆਗੂਆਂ ਨੇ ਦੱਸਿਆ ਹੈ ਕਿ ਕਾਂਗਰਸ ਸਰਕਾਰ ਸਿਰਫ਼ ਪਰਚਾਰ ਰਾਹੀਂ ਦਲਿਤ ਭਾਈਚਾਰੇ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਮਜਦੂਰਾਂ ਨੂੰ ਚੇਤੰਨ ਜਥੇਬੰਦ ਤਾਕਤ ਦੇ ਜੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੀ ਪੁਰਜੋਰ ਅਪੀਲ ਕੀਤੀ ਗਈ। ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 12 ਦਸੰਬਰ ਨੂੰ ਲੱਗਣ ਵਾਲੇ ਰੇਲ ਜਾਮ ਜੋ 12 ਤੋਂ 4 ਵਜੇ ਤੱਕ ਲੱਗਣੇ ਹਨ। ਆਗੂਆਂ ਨੇ ਅਜੀਤਵਾਲ ਪਹੁੰਚਕੇ ਲੋਕਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ।ਹੋਏ ਇਕੱਠਾਂ ਦੌਰਾਨ ਇਕਬਾਲ ਸਿੰਘ,ਜਗਤਾਰ ਸਿੰਘ,ਸਤਨਾਮ ਸਿੰਘ,ਰਾਜ ਸਿੰਘ,ਦਰਸਨ ਸਿੰਘ,ਰਾਣੀ ਕੌਰ, ਲਖਵੀਰ ਕੌਰ ਆਦਿ ਆਗੂ ਵੀ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?