ਭੋਗਪੁਰ 10 ਦਸੰਬਰ (ਸੁਖਵਿੰਦਰ ਜੰਡੀਰ)ਪਿੰਡਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਵੋਟਾਂ ਕਿਸ ਤਰ੍ਹਾਂ ਪਾਈਐ ਜੋ ਕੇ ਟਰੇਨਰੀ ਪਿੰਡਾਂ ਦੇ ਵਿੱਚ ਭੇਜ ਕੇ ਲੋਕਾਂ ਨੂੰ ਵੋਟਾਂ ਕਿਸ ਤਰ੍ਹਾਂ ਪਾਈਐ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਐਸ਼ ਡੀ ਐਮ ਦੇ ਦਿਸਾ ਨਿਰਦੇਸ਼ਾਂ ਤਹਿਤ ਪਿੰਡ ਭਟਨੂਰਾ ਕਲਾਂ ਵਿਖੇ ਸਰਕਾਰੀ ਸਕੂਲ ਵਿੱਚ ਮਾਸਟਰ ਨਿਰਭੈ ਸਿੰਘ ਟਰੇਨਰੀ , ਚਰਨਜੀਤ ਸਿੰਘ , ਸੁਪਰਵਾਈਜ਼ਰ ਅਮਰਜੀਤ ਸਿੰਘ, ਬੀ ਐਲ ਓ ਸੁਰਿੰਦਰ ਲਾਲ, ਨੇ ਵੋਟਾਂ ਪਾਉਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਤੇ ਕੈਂਪ ਵਿੱਚ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਆਪਣੀ ਵੋਟ ਤੁਸੀਂ ਕਿਸ ਤਰ੍ਹਾਂ ਈ ਵੀ ਐਮ ਮਸ਼ੀਨ ਰਾਹੀਂ ਪਾਉਣੀ ਹੈ ਇਸ ਮੌਕੇ ਤੇ ਸਰਪੰਚ ਕੁਲਦੀਪ ਕੌਰ , ਬਲਵਿੰਦਰ ਸਿੰਘ ਘਵਾੜ , ਗੁਰਚਰਨ ਸਿੰਘ ਚੀਮਾ, ਮੇਹਰ ਚੰਦ, ਮਾਸਟਰ ਸਤਨਾਮ ਸਿੰਘ, ਸੁਖਵਿੰਦਰ ਸਿੰਘ ਚੀਮਾ, ਜਗੀਰ ਸਿੰਘ ਨੈਹਰੀਆ, ਤੇ ਹੋਰ ਵੀ ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ ਇਸ ਟੀਮ ਦੇ ਨਾਲ ਮਾਸਟਰ ਹਰੀਪਾਲ ਸਿੰਘ ਟ੍ਰੇਨਰ ਵਰਿੰਦਰ ਸਿੰਘ ਸੁਰਿੰਦਰਜੀਤ ਸਿੰਘ, ਹਰਜਿੰਦਰ ਸਿੰਘ ਮਾਸਟਰ ਤੇ ਇਸ ਤੋਂ ਬਾਅਦ ਇਹ ਟੀਮ ਵੱਖ ਵੱਖ ਪਿੰਡਾਂ ਟਾਂਡੀ ਔਲਖ , ਬਜਾਜ, ਬੋਪਾਰਾਏ, ਬਾਗੜੀਆ, ਅਕਾਲਾ ਤੇ ਸਿੱਧਵਾਂ ਪਿੰਡ ਵਿੱਚ ਵੀ ਪਹੁੰਚੀ ਤੇ ਲੋਕਾਂ ਨੂੰ ਵੋਟਾਂ ਪਾਉਣ ਸੰਬੰਧੀ ਜਾਣਕਾਰੀ ਦਿੱਤੀ।
Author: Gurbhej Singh Anandpuri
ਮੁੱਖ ਸੰਪਾਦਕ