ਸਿਖ ਜਥੇਬੰਦ ਨਹੀਂ ਹਨ।ਪਰ ਇਸਦੇ ਬਾਵਜੂਦ ਸਿਖ ਜਜਬਾ ,ਦਾਰਸ਼ਨਿਕਤਾ ਇਤਿਹਾਸ ਉਸ ਨੂੰ ਇਤਿਹਾਸ ਦੀ ਉਚਾਈ ਉਪਰ ਖੜਾ ਕਰ ਦਿੰਦੇ ਹਨ।ਇਹ ਸਮਝ ਗੁਰੂ ਨੇ ਸਿਖਾਂ ਵਿਚ ਬਣਾਈ ਪੀੜੀ ਦਰ ਪੀੜੀ ਚਲ ਰਹੀ ਹੈ। ਕਿਸਾਨ ਮੋਰਚਾ ਸਿਖ ਪੰਥ ਦੀ ਝੋਲੀ ਪਿਆ ਹੈ। ਇਸ ਦਾ ਕਾਰਣ ਹੈ ਵਿਸ਼ਵ ਵਿਚ ਸਿਖ ਪੰਥ ਦਾ ਬੋਲਬਾਲਾ ,ਸਿਖ ਪੰਥ ਦੇ ਕਾਰਣ ਕਿਸਾਨ ਸੰਘਰਸ਼ ਦੇ ਹਕ ਵਿਚ ਸਭ ਦੇਸਾਂ ਦੀ ਹਮਾਇਤ। ਕਿਸਾਨੀ ਵਿਚ ਗਈ ਪੰਜਾਬ ਤੋਂ ਬਹੁਤੀ ਸਿਖ ਸੰਗਤ ਸੀ,ਯੂਪੀ ਵਿਚੋਂ ਕਾਫੀ ਸਿਖ ਸੰਗਤ ਆਈ।ਹਰਿਆਣੇ ਵਾਲੇ ਭਾਈ ਸਿਖ ਕਿਰਦਾਰ ਤੋਂ ਪ੍ਰਭਾਵਿਤ ਸਨ । ਕਿਸਾਨ ਆਗੂ ਟਿਕੈਤ ਦਾ ਰੋਲ ਸਿਖ ਪੰਥ ਦੇ ਹਕ ਵਿਚ ਰਿਹਾ । ਹਰਿਆਣੇ ਦੇ ਆਗੂ ਜਥੇਦਾਰ ਚੜੂਨੀ ਦਾ ਰੋਲ ਵੀ ਉਘਾ ਸੀ।ਉਹਨਾਂ ਨਾਲ ਖਬੇਪਖੀ ਆਗੂਆਂ ਦੀ ਟਸਲ ਚਲਦੀ ਰਹੀ।ਯੋਗਿੰਦਰ ਯਾਦਵ ਮਹਾਭਾਰਤ ਦੇ ਸ਼ਾਤਰ ਕਿਰਦਾਰ ਮਾਮਾ ਸ਼ੁਕਨੀ ਦਾ ਨਿਭਾਉਂਦਾ ਰਿਹਾ। ਯਾਦਵ ਦੀ ਦੌੜ ਚੜੂਨੀ ਨੂੰ ਪਛਾੜਕੇ ਖੁਦ ਹਰਿਆਣਾ ਕਿਸਾਨ ਦਾ ਲੀਡਰ ਬਣਨ ਦੀ ਸੀ।ਟਿਕੈਤ ਵਰਗਾ ਰੋਲ ਖਬੇਪਖੀ ਆਗੂਆਂ ਦਾ ਵੀ ਚਾਹੀਦਾ ਸੀ। ਕੀ ਕੋਈ ਕਬੀਲਾ ਜਾਂ ਭਾਈਚਾਰਾ ਲੰਗਰ ਸਾਲ ਭਰ ਲੱਖਾਂ ਲੋਕਾਂ ਨੂੰ ਛਕਾ ਸਕਦਾ ਹੈ।ਅੱਜ ਤਕ ਦੇਖਣ ਵਿਚ ਨਹੀਂ ਆਇਆ।ਇਹ ਖੂਬਸੂਰਤੀ ਸਿਰਫ ਸਿਖ ਪੰਥ ਵਿਚ ਹੈ ਤੇ ਲੰਗਰ ,ਸੇਵਾ ,ਮੈਡੀਕਲ ਸਹੂਲਤਾਂ ਨਾਲ ਲੈਸ ਸਿਖ ਸੰਸਥਾਵਾਂ ਨੇ ਗੁਰੂ ਪੰਥ ਦਾ ਨਾਮ ਰੋਸ਼ਨ ਕੀਤਾ।ਹੋਰ ਦੇਖਣ ਵਾਲੀ ਗਲ ਹੈ ਕਿ ਸਿਖ ਪੰਥ ਦੇ ਜੈਕਾਰੇ ,ਝੰਡੇ ਕਿਸਾਨੀ ਸਮਾਗਮਾਂ ਵਿਚ ਗੂੰਜਦੇ ਤੇ ਝੁਲਦੇ ਰਹੇ। ਕੁਝ ਨਿਰਪਖ ਸਦਵਾਉਣ ਵਾਲੇ ਕਿਸਾਨ ਲੀਡਰ ਤੇ ਖਬੇਪਖੀ ਇਸ ਬਿਰਤਾਂਤ ਵਿਰੁਧ ਬੋਲੇ। ਪੰਥ ਵਲੋਂ ਵਿਰੋਧ ਹੋਇਆ ਤਾਂ ਇਹ ਦੜ ਵਟ ਗਏ।ਪਰ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਹਕ ਵਿਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਉਪਰ ਐਲਾਨ ਕਰਕੇ ਸਿਖ ਪੰਥ ਨਾਲ ਹਥ ਅਗੇ ਵਧਾਇਆ।ਕਹਿਣ ਤੋਂ ਭਾਵ ਕਿ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ, ਐੱਮਐੱਸਪੀ ਦੀ ਗਰੰਟੀ ਲਈ ਕਮੇਟੀ ਬਣਾਉਣ ਸਮੇਤ ਲਗਭਗ ਸਾਰੀਆਂ ਕਿਸਾਨੀ ਮੰਗਾਂ ਮੰਨ ਲਈਆਂ ਗਈਆਂ ਹਨ।ਹਾਲੇ ਗਿ੍ਫਤਾਰ ਕਿਸਾਨ ਰਿਹਾਅ ਹੋਣੇ ਬਾਕੀ ਨੇ। ਇਹ ਗਲਾਂ ਸਮੇਂ ਦੇ ਗਰਭ ਵਿਚ ਹਨ ਕਿ ਅਗੇ ਕੀ ਹੋਵੇਗਾ।ਪਰ ਸਤਿਗੁਰੂ ਉਪਰ ਟੇਕ ਰਖਕੇ ਗੁਰੂ ਹੁਕਮ ਅਧੀਨ ਰਹਿਕੇ ਹੀ ਸਿਖਾਂ ਦਾ ਭਵਿੱਖ ਚੰਗਾ ਹੋਵੇਗਾ।ਸਿਖਾਂ ਨਾਲ ਟਕਰਾਅ ਕਰਕੇ ਸਿਖ ਧਰਮ ਦਾ ਵਿਰੋਧ ਕਰਕੇ ਕਾਮਰੇਡ ਪੰਜਾਬ ਵਿਚ ਨਹੀਂ ਜੰਮ ਸਕਦੇ। ਨਾ ਹੀ ਪੰਜਾਬ ਖਬੇਪਖੀ ਸੂਬਾ ਬਣ ਸਕਦਾ ਹੈ।ਪੰਜਾਬ ਗੁਰੂ ਦੇ ਨਾਮ ਜੀਉਂਦਾ ਰਹੇਗਾ।ਇਸ ਮੋਰਚੇ ਵਿਚ ਸਹਾਦਤਾਂ ਸਿਖਾਂ ਦੀਆਂ ਹਨ।ਬੈਰੀਅਰ ਵੀ ਸਿਖ ਪੰਥ ਨੇ ਤੋੜੇ।ਹਰਿਆਣਵੀ ਜਾਟ ਸਿਖਾਂ ਤੋਂ ਕਾਇਲ ਹਨ ਜਿਹਨਾਂ ਲੰਗਰਾਂ ਦੀਆਂ ਇਟਾ ਵੀ ਪਾਵਨ ਜਾਣ ਕੇ ਘਰਾਂ ਵਿਚ ਰਖ ਲਈਆ ।ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਖਬੇਪਖੀ ਕੇਡਰ ਦਾ ਵੀ ਰੋਲ ਇਸ ਮੋਰਚੇ ਵਿਚ ਸਲਾਹੁਣਯੋਗ ਹੈ। ਪਰ ਖਬੇਪਖੀ ਕੁਝ ਲੀਡਰ ਸਿਖ ਪੰਥ ਨਾਲ ਸਿੰਗ ਫਸਾਉਂਦੇ ਰਹੇ ,ਜਿਸਦੀ ਲੋੜ ਨਹੀਂ ਸੀ।ਗਰੀਬ ਮਜਦੂਰ ਵਾਰ ਵਾਰ ਸਿਖ ਪੰਥ ਦਾ ਧੰਨਵਾਦ ਕਰਦੇ ਵੀਡੀਓ ਫਿਲਮਾਂ ਵਿਚ ਦੇਖੇ ਗਏ।ਇਹਨਾਂ ਨੂੰ ਰਜਕੇ ਰੋਟੀ ਗੁਰੂ ਦੇ ਲੰਗਰ ਤੋਂ ਮਿਲਦੀ ।ਜਾਣ ਲਗਿਆਂ ਪੰਥਕ ਸੰਸਥਾਵਾਂ ਉਹਨਾਂ ਲਈ ਤੰਬੂ , ਪੱਖੇ, ਕੂਲਰ, ਕੁਰਸੀਆਂ ਸਮੇਤ ਹੋਰ ਜਰੂਰੀ ਸਮਾਨ ਛਡ ਗਏ ਤਾਂ ਜੋ ਗਰੀਬ ਲੋਕ ਠੰਡ ਤੋਂ ਬਚ ਸਕਣ।
ਕਿਸਾਨਾਂ ਨੇ ਮੋਰਚੇ ਸਥਾਨ ਦੀ ਸਾਫ਼-ਸਫ਼ਾਈ ਖਾਲਸਾ ਏਡ ਤੇ ਹੋਰ ਪੰਥਕ ਸੰਸਥਾਵਾਂ ਨੇ ਜ਼ਿੰਮਾ ਵੀ ਖੁਦ ਸੰਭਾਲਿਆ । ਜ਼ਿਕਰਯੋਗ ਹੈ ਕਿ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਸਵੱਛ ਕਿਸਾਨ ਮੋਰਚਾ ਦੇ ਭਾਈ ਭਰਪੂਰ ਸਿੰਘ ਨੇ ਸਿੰਘੂ ਬਾਰਡਰ ‘ਤੇ 1300 ਟਾਇਲਟ ਬਣਾਏ ਸਨ ਤੇ ਸਾਰੇ ਸੀਵਰੇਜ ਵੀ ਸਾਫ਼ ਕਰਵਾਏ ਗਏ ਸਨ ।
ਵਿਚਾਰਧਾਰਾ ਪਖੋਂ ਅਸੀਂ ਸਿਖ ਪੰਥ ਵਾਲੇ ਪਕੇ ਪੈਰੀ ਹਾਂ ,ਸਾਨੂੰ ਕਿਸੇ ਤੋਂ ਖਤਰਾ ਨਹੀਂ।ਗੁਰੂ ਗਰੰਥ ਸਾਹਿਬ ਦਾ ਸਿਧਾਂਤ ਪੰਥ ਨੂੰ ਜੇਤੂ ਬਣਾਏਗਾ।ਗੁਰੂ ਪੰਥ ਹਮੇਸ਼ਾ ਜਿਤਿਆ ਸਦਾ ਜਿਤੇਗਾ ਸਾਡੀ ਜਿਤ ਵਾਹਿਗੁਰੂ ਦੀ ਜੋਦੜੀ ਵਿਚ ਹੈ।ਅਸੀਂ ਸਭ ਨੂੰ ਕਲਾਵੇ ਵਿਚ ਲੈਣਾ ਚਾਹੁੰਦੇ ਹਾਂ।ਸੰਘੀ ਰਾਜਨੀਤੀ ਕਾਮਰੇਡਾਂ ਨੂੰ ਭਾਰਤ ਵਿਚ ਨਹੀਂ ਉਠਣ ਦੇਵੇਗੀ।ਬੰਗਾਲ ਇਸ ਦੀ ਮਿਸਾਲ ਹੈ।ਜੇ ਇਸ ਮੋਰਚੇ ਵਿਚ ਸਿਖ ਨਾ ਹੁੰਦੇ ਤਾਂ ਇਹ ਸ਼ਹੀਨ ਬਾਗ ਹੁੰਦਾ।ਅਰਥਾਤ ਸਿਖ ਦੀ ਮਹਿਮਾ ਸਾਰੇ ਸੰਸਾਰ ਵਿਚ ਪ੍ਰਗਟ ਹੈ।ਸਾਰਾ ਸੰਸਾਰ ਸਿਖ ਪੰਥ ਤੋਂ ਕਾਇਲ ਹੋਰ ਰਿਹਾ।ਗੁਰੂ ਨਾਨਕ ਪਾਤਸ਼ਾਹ ਦਾ ਪ੍ਰਵਚਨ ਕਿਰਤ ,ਨਾਮ ,ਵੰਡ ਛਕਣ ਦਾ ਸਿਖਾਂ ਦੀ ਰੂਹ ਵਿਚ ਹੈ।ਇਹੀ ਪੰਥ ਦੀ ਮਹਾਨਤਾ ਹੈ।ਇਹੀ ਤਾਕਤ ਹੈ।ਖਬੇਪਖੀ ਪੰਜਾਬ ਦੇ ਯੂਨੀਅਨ ਲੀਡਰ ਇਸ ਬਿਰਤਾਂਤ ਨੂੰ ਸਮਝ ਸਕਣ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ।. balvinder pal Singh prof
Author: Gurbhej Singh Anandpuri
ਮੁੱਖ ਸੰਪਾਦਕ