13 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਪਿੰਡ ਡੱਲੀ ਦੇ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ,ਕਾਰ ਚਾਲਕ ਅਤੇ ਉਸ ਦੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਸੂਚਨਾ ਅਨੁਸਾਰ ਮਰਨ ਵਾਲਾ ਵਿਅਕਤੀ ਪੁਲਸ ਮੁਲਾਜ਼ਮ ਥਾਣੇਦਾਰ ਸੀ ਜੋ ਕਿ ਟਾਂਡੇ ਦਾ ਨਿਵਾਸੀ ਸੀ,ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਸਵਿਫਟ ਕਾਰ ਪੀ ਵੀ 0 7 ਏ.ਜੇ 9969 ਨੰਬਰ ਜਲੰਧਰ ਤੋਂ ਭੋਗਪੁਰ ਵੱਲ ਜਾ ਰਹੀ ਸੀ ਅਤੇ ਪੋਲੋ ਕਾਰ ਨੰਬਰ ਪੀ ਬੀ 09 ਐਨ 3440 ਜਲੰਧਰ ਵੱਲ ਤੋਂ ਆ ਰਹੀ ਸੀ,ਦਾ ਇੰਜਣ ਖੁਲ੍ਹ ਕੇ ਉਥੇ ਡਿੱਗ ਪਿਆ ਅਤੇ ਪਲਟੀਆਂ ਖ਼ਾਦੀ ਦੂਜੀ ਸ਼ੜਕ ਤੇ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੇ ਕਾਰ ਦੇ ਨਾਲ ਜਾ ਟਕਰਾਈ ਟੱਕਰ ਇੰਨੀ ਜ਼ਿਆਦਾ ਜਬਰਦਸਤ ਹੋਈ ਕੇ ਦੋਨੋ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ, ਮੌਕੇ ਤੇ ਪੁੱਜੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ