ਭੋਗਪੁਰ15 ਦਸੰਬਰ (ਸੁਖਵਿੰਦਰ ਜੰਡੀਰ) ਦਿੱਲੀ ਤੋਂ ਜਿੱਤ ਪ੍ਰਾਪਤ ਕਰ ਕੇ ਘਰਾਂ ਨੂੰ ਕਿਸਾਨ ਪਰਤੇ ਵਾਪਿਸ। ਅੱਜ ਭੋਗਪੁਰ ਦੇ ਆਦਮਪੁਰ ਚੌਂਕ ਵਿੱਚ ਅਮਰ ਜੀਤ ਸਿੰਘ ਚੋਲਾਂਗ ਦਾ ਢੋਲ ਜਥਾ ਭੋਗਪੁਰ ਵਿੱਚ ਪਹੁੰਚਿਆ ਇਲਾਕੇ ਦੀਆਂ ਸੰਗਤਾਂ ਵੱਲੋਂ ਢਮੱਕਿਆਂ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ।ਭੋਗਪੁਰ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਪਹੁੰਚੀਆਂ। ਫੁੱਲਾਂ ਦੀ ਖੂਬ ਵਰਖਾ ਕੀਤੀ ਗਈ।ਨਿਹੰਗ ਸਿੰਘਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਏ ਗਏ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਲਾਕਾ ਨਿਵਾਸੀਆਂ ਵੱਲੋਂ ਖੂਬ ਭੰਗੜੇ ਵੀ ਪਾਏ ਗਏ।ਇਸ ਮੌਕੇ ਤੇ ਗੁਰਮੇਲ ਸਿੰਘ ਗੇਲੜਾਂ ,ਜਸਵੰਤ ਸਿੰਘ ਬਿਨਪਾਲਕੇ, ਚਰਨਜੀਤ ਸਿੰਘ ਹਾਂਸੀ ,ਮਲਕੀਤ ਸਿੰਘ ਬਿਨਪਾਲਕੇ, ਗੁਰਬਚਨ ਸਿੰਘ ਬਿਨਪਾਲਕੇ ,ਹਰਵਿੰਦਰ ਸਿੰਘ ਨੰਗਲ, ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।