ਰਾਤ ਦੇ ਵਿਸ਼ਰਾਮ ਤੋਂ ਬਾਅਦ ਸਵੇਰੇ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਏ ਚਾਲੇ
ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਪ੍ਰਬੰਧਕਾਂ ਨੂੰ ਕੀਤਾ ਗਿਆ ਸਨਮਾਨਿਤ
ਕਰਤਾਰਪੁਰ 15 ਦਸੰਬਰ (ਭੁਪਿੰਦਰ ਸਿੰਘ ਮਾਹੀ): ਖੇਤੀ ਕਾਲੇ ਕਾਨੂੰਨ ਰੱਦ ਕਰਵਾ ਕੇ ਸਿੰਗੂ ਬਾਰਡਰ ਦਿੱਲੀ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਏ ਗਏ ਕਿਸਾਨ ਮਜਦੂਰ ਖਾਲਸਾ ਫਤਹਿ ਮਾਰਚ ਦਾ ਬੀਤੀ ਰਾਤ ਕਰਤਾਰਪੁਰ ਵਿਖੇ ਪਹੁੰਚਣ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਬੋਲੋ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਜਿਸ ਦੇ ਚਲਦਿਆਂ ਇਸ ਖਾਲਸਾ ਫਤਹਿ ਮਾਰਚ ਦੇ ਪ੍ਰਬੰਧਕਾਂ ਨਾਲ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਕਰਤਾਰਪੁਰ ਦੇ ਸਿੰਘਾਂ ਨੇ ਸੰਪਰਕ ਕਰਕੇ ਰਾਤ ਦੇ ਵਿਸ਼ਰਾਮ ਅਤੇ ਲੰਗਰ ਦੀ ਸੇਵਾ ਦਾ ਪ੍ਰਬੰਧ ਸੁਸਾਇਟੀ ਅਤੇ ਮੈਨੇਜਰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਦੇ ਚਲਦਿਆਂ ਨਗਰ ਨਿਵਾਸੀ ਸੰਗਤਾਂ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਖਾਲਸਾ ਫਤਹਿ ਮਾਰਚ ਦਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਵਿਖੇ ਪਹੁੰਚਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੀਰ ਦੀ ਸੇਵਾ ਨਿਭਾ ਰਹੇ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਵਾਲਿਆਂ ਨੇ ਸੁਖਆਸਨ ਦੀ ਸੇਵਾ ਨਿਭਾਈ ਅਤੇ ਗੁਰਦੁਆਰਾ ਸਾਹਿਬ ਦੇ ਸਚਖੰਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕੀਤਾ ਗਿਆ ਉਪਰੰਤ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਾਇਆ ਗਿਆ। ਇਸ ਦੌਰਾਨ ਕਿਸਾਨ ਮਜਦੂਰ ਖਾਲਸਾ ਫਤਹਿ ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਾਲੇ ਪਾਉਣ ਲਈ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਤਜਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਨਿਰਵੈਰ ਸਿੰਘ, ਪਾਲਾ ਸਿੰਘ ਆਦਿ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਕਾਹਲੋ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਸ. ਲਖਵੰਤ ਸਿੰਘ ਆਦਿ ਵੱਲੋਂ ਇਸ ਖਾਲਸਾ ਮਾਰਚ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਕੁਲਬੀਰ ਕੌਰ ਕੋਲੀ ਪਿੰਡ ਰਾਜਪੂਰਾ ਪਟਿਆਲਾ ਨੂੰ ਉਹਨਾਂ ਦੀ ਵੱਡੀ ਕੁਰਬਾਣੀ ਨੂੰ ਸਿਜਦਾ ਕਰਦਿਆਂ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਿਰੋਪਾਓ ਭੇਂਟ ਕੀਤਾ ਗਿਆ। ਕਿਉਂਕਿ ਇਸ ਮਹਾਨ ਮਾਤਾ ਨੇ ਇਸ ਦਿੱਲੀ ਮੌਰਚੇ ਵਿੱਚ ਆਪ ਪਤੀ ਤੇ ਆਪਣਾ ਪੁੱਤਰ ਸ਼ਹੀਦ ਕਰਵਾ ਦਿੱਤਾ ਸੀ। ਜਿਸਨੂੰ ਕੌਮ ਹਮੇਸ਼ਾ ਯਾਦ ਰੱਖੇਗੀ। ਉਪਰੰਤ ਇਸ ਮਾਰਚ ਦੀ ਪ੍ਰਬੰਧਕਾਂ ਵੱਲੋਂ ਰਵਾਨਗੀ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵਿੱਚ ਜਥੇਦਾਰ ਬਾਬਾ ਕੁਲਵਿੰਦਰ ਜੀ ਚਮਕੌਰ ਸਾਹਿਬ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਵਾਲੇ, ਜਥੇਦਾਰ ਬਾਬਾ ਚੜ੍ਹਤ ਸਿੰਘ ਜੀ ਅਰਬਾਂ ਖਰਬਾਂ ਦਲ, ਮੋਜੂਦਾਂ ਮੁਖੀ ਬਾਬਾ ਨਰਾਇਣ ਸਿੰਘ ਜੀ ਮਿਸਲ ਸ਼ਹੀਦਾਂ, ਜਥੇਦਾਰ ਬਾਬਾ ਬਾਜ਼ ਸਿੰਘ ਜੀ ਤਰਨਾ ਦਲ ਮਿਸਲ ਸ਼ਹੀਦਾਂ, ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਮੰਡੀ ਵਾਲੇ, ਜਥੇਦਾਰ ਬਾਬਾ ਧੀਰਾ ਸਿੰਘ ਜੀ, ਜਥੇਦਾਰ ਬਾਬਾ ਗੁਰਸੇਵਕ ਸਿੰਘ ਜੀ ਤਰਨਾ ਦਲ, ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ, ਜਥੇਦਾਰ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ, ਜਥੇਦਾਰ ਬਾਬਾ ਗੁਰਦੀਪ ਸਿੰਘ, ਭਾਈ ਗੁਰਪ੍ਰਤਾਪ ਸਿੰਘ ਫੋਜ਼ੀ, ਬੀਬੀ ਕੁਲਬੀਰ ਕੌਰ ਕੋਲੀ ਪਿੰਡ ਰਾਜਪੂਰਾ ਪਟਿਆਲਾ ਆਦਿ ਵੱਡੀ ਗਿਣਤੀ ਵਿੱਚ ਵਾਹਨਾਂ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਸ. ਲਖਵੰਤ ਸਿੰਘ, ਤਜਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਨਿਰਵੈਰ ਸਿੰਘ, ਭਾਈ ਜਰਨੈਲ ਸਿੰਘ ਗ੍ਰੰਥੀ, ਰਛਪਾਲ ਸਿੰਘ ਮੁੰਡਾ ਪਿੰਡ, ਪਾਲਾ ਸਿੰਘ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ ਟੀਟੂ, ਹਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਕੌਂਸਲਰ ਸੇਵਾ ਸਿੰਘ, ਕੌਂਸਲਰ ਸੁਰਿੰਦਰ ਪਾਲ, ਤਜਿੰਦਰ ਸਿੰਘ ਮਦਾਨ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਜੱਗਾ ਪੱਤੜ, ਜਗਦੀਪ ਸਿੰਘ ਸਿੱਧੂ, ਹਰਸ਼ ਆਹਲੂਵਾਲੀਆ , ਹਰਜੋਧ ਸਿੰਘ, ਮਨਜੀਤ ਸਿੰਘ, ਵੀਰਰਣਜੋਧ ਸਿੰਘ, ਪ੍ਰਭਜੋਤ ਸਿੰਘ, ਬਲਜੋਤ ਸਿੰਘ, ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ, ਨਵਲਪ੍ਰੀਤ ਸਿੰਘ, ਅਮਨਦੀਪ ਸਿੰਘ , ਜਸਕਰਨ ਸਿੰਘ, ਬੀਬੀ ਕੁਲਵਿੰਦਰ ਕੌਰ , ਬੀਬੀ ਬਲਵਿੰਦਰ ਕੌਰ ਕੌਂਸਲਰ, ਬੀਬੀ ਮਨਜਿੰਦਰ ਕੌਰ ਕੌਂਸਲਰ, ਗਗਨਦੀਪ ਕੌਰ ਮਦਾਨ, ਗੁਰਪ੍ਰੀਤ ਕੌਰ ਮਦਾਨ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ