ਬਾਘਾਪੁਰਾਣਾ 15 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਮੋਰਚੇ ਅਨੁਸਾਰ ਰਿਲਾਇੰਸ ਪੰਪ ਰਾਜਿਆਣਾ ਦੇ ਪੱਕੇ ਮੋਰਚੇ ਦਾ ਸਮਾਪਤੀ ਸਮਾਰੋਹ ਅਤੇ ਰਾਜਿਆਣਾ ਵਿੱਖੇ ਜੇਤੂ ਰੈਲੀ ਕੀਤੀ ਗਈ । ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿਛਲੇ ਚੌਦਾਂ ਮਹੀਨੇ ਤੋਂ ਲਗਾਤਾਰ ਦਿਨ ਰਾਤ ਚੱਲ ਰਹੇ ਪੱਕੇ ਮੋਰਚੇ ਤੇ ਰਿਲਾਇੰਸ ਪੰਪ ਰਾਜਿਆਣਾ ਵਿੱਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ 15 ਦਸੰਬਰ ਦਿਨ ਬੁੱਧਵਾਰ ਨੂੰ ਕਿਸਾਨ ਅੰਦੋਲਨ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਉਚੇਚੇ ਤੌਰ ਤੇ ਪਹੁੰਚੇ ਅਤੇ ਆਈਆਂ ਹੋਈਆ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਯੁਕਤ ਮੋਰਚੇ ਨੇ ਕਿਸਾਨ ਅੰਦੋਲਨ ਅਜੇ ਕੁਝ ਸਮੇਂ ਲਈ ਸਸਪੈਂਡ ਕੀਤਾ ਹੈ, ਅੰਦੋਲਨ ਸਮਾਪਤ ਨਹੀ ਕੀਤਾ। ਅਜੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਹਰੇਕ ਵਰਗ ਦੀਆਂ ਬਹੁਤ ਸਾਰੀਆਂ ਮੰਗਾ ਉੱਪਰ ਜੰਗ ਲੜਨੀ ਬਾਕੀ ਹੈ।ਜਿਕਰਯੋਗ ਹੈ ਕਿ ਕਾਂਗਰਸ ਦੀ ਪੰਜਾਬ ਸਰਕਾਰ ਕਿਸਾਨਾਂ ਦੀ ਕਰਜਾ ਮੁਆਫ਼ੀ, ਸੂਬੇ ਵਿੱਚੋਂ ਨਸਾ ਮੁਕਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਏਜੰਡੇ ਨੂੰ ਲੈਕੇ ਬਣੀ ਸੀ, ਪ੍ਰੰਤੂ ਪੌਣੇ ਪੰਜ ਸਾਲ ਬੀਤ ਚੁੱਕੇ ਹਨ ਲੇਕਿਨ ਪੰਜਾਬ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਢੁੱਡੀਕੇ ਨੇ ਸੰਬੋਧਨ ਕਰਦਿਆ ਕਿਹਾ ਕਿ ਅਸੀ ਪਹਿਲਾ ਪੰਜਾਬ ਸਰਕਾਰ ਨੂੰ ਕਰਜਾ ਮੁਆਫੀ ਤੇ ਘੇਰਾਂਗੇ, ਅਤੇ ਨਾਲ ਹੀ ਜੋ ਸਾਡੇ ਨੌਜਵਾਨ ਸਰਕਾਰਾਂ ਵਲੋਂ ਜੇਲਾਂ ਵਿੱਚ ਬੰਦ ਕੀਤੇ ਹਨ ਉਹਨਾਂ ਦੀ ਰਿਹਾਈ ਲਈ ਵੀ ਕਿਰਤੀ ਕਿਸਾਨ ਯੂਨੀਅਨ ਅੱਗੇ ਆਵੇਗੀ। ਇਸ ਦੌਰਾਨ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ, ਜਿਲਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਨੌਜਵਾਨ ਭਾਰਤ ਸਭਾ ਤੋਂ ਕਰਮਜੀਤ ਮਾਣੂੰਕੇ, ਰਜਿੰਦਰ ਸਿੰਘ ਰਾਜਿਆਣਾ,ਪੇਂਡੂ ਮਜ਼ਦੂਰ ਯੂਨੀਅਨ ਤੋਂ ਮੰਗਾ ਸਿੰਘ ਵੈਰੋਕੇ, ਪੰਜਾਬ ਸਟੂਡੈਂਟ ਯੂਨੀਅਨ ਤੋਂ ਮੋਹਨ ਸਿੰਘ ਔਲਖ,ਲਖਵੀਰ ਸਿੰਘ ਕੋਮਲ ਆਲਮਵਾਲਾ, ਜਸਮੇਲ ਸਿੰਘ ਗੋਰਾ ਬਲਾਕ ਸਕੱਤਰ, ਔਰਤ ਵਿੰਗ ਦੇ ਜਿਲ੍ਹਾ ਆਗੂ ਛਿੰਦਰਪਾਲ ਕੌਰ ਰੋਡੇ ਖੁਰਦ, ਨਿਧੱੜਕ ਆਗੂ ਜਗਵਿੰਦਰ ਕੌਰ ਰਾਜਿਆਣਾ ਆਦਿ ਬੁਲਾਰਿਆ ਨੇ ਸੰਬੋਧਨ ਕੀਤਾ।
ਇਸ ਮੌਕੇ ਮੈਡੀਕਲ ਪ੍ਰੋਟੈਕਸ਼ਨ ਤੋਂ ਕੇਵਲ ਸਿੰਘ,ਜੈ ਹੋ ਰੰਗਮੰਚ, ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ, ਬੀਕੇਯੂ ਕਾਦੀਆਂ ਸੁਖਦਰਸ਼ਨ ਸਿੰਘ ਕਾਲੇਕੇ,ਰਜਿੰਦਰ ਸਿੰਘ, ਬ੍ਰਿਜ ਲਾਲ,ਨਾਜਰ ਸਿੰਘ ਖਾਈ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਜਸਵੰਤ ਸਿੰਘ ਮੰਗੇਵਾਲਾ,ਨਾਹਰ ਸਿੰਘ, ਪਵਨਦੀਪ, ਕੁਲਦੀਪ ਖੁਖਰਾਣਾ, ਗੁਰਸੇਵਕ ਸਿੰਘ ਫੌਜੀ ਮੋਗਾ,ਸੁਖਦੇਵ ਸਿੰਘ ਝੰਡੇਆਣਾ,ਸਾਰਜ ਸਿੰਘ ਪੰਡੋਰੀ,ਸੰਤ ਬਾਬਾ ਸਤਨਾਮ ਸਿੰਘ ਰਾਜਾਪੀਰ ਝਿੜੀ,ਜਗਤਾਰ ਸਿੰਘ ਸੀਨੀਅਰ ਆਗੂ ਸਰਪੰਚ ਰਣਜੀਤ ਸਿੰਘ ਰਾਜਿਆਣਾ,ਜੱਥੇਦਾਰ ਮਲਕੀਤ ਸਿੰਘ ਰਾਜਿਆਣਾ,ਲਖਵੀਰ ਸਿੰਘ ਹਰੀਏਵਾਲਾ, ਕੇਵਲ ਸਿੰਘ ਰੋਡੇ,ਸੁਖਦੇਵ ਸਿੰਘ ਕੋਟਲਾ,ਪਰਧਾਨ ਜਗਤਾਰ ਸਿੰਘ ਕੋਟਲਾ, ਮਨਪ੍ਰੀਤ ਸਿੰਘ ਸੇਖਾਂ ਪ੍ਰਧਾਨ,ਪੰਮਾ ਕੋਟਲਾ, ਮੋਹਲਾ ਸਿੰਘ ਮੀਤ ਪ੍ਰਧਾਨ, ਗੁਰਚਰਨ ਸਿੰਘ ਰੋਡੇ,ਕਮਲ ਬਾਘਾਪੁਰਾਣਾ ,ਨਵੂ, ਮੁਸਲਮਾਨ ਫਰੰਟ ਯੂਸਫ ਵੈਰੋਕੇ , ਜਗਤਾਰ ਰੋਡੇ,ਰਾਜਿਆਣਾ ਨਗਰ ਪੰਚਾਇਤਾਂ ,ਜਗਰੂਪ ਸਿੰਘ, ਕਾਕਾ ਸਿੰਘ ਸੇਵਾਦਾਰ, ਤਾਰੀ ਸੇਵਾਦਾਰ, ਜੱਥੇਦਾਰ ਮੱਘਰ ਸਿੰਘ ਕੋਟਲਾ,ਬੇਅੰਤ ਸਿੰਘ, ਜਗਸੀਰ ਸਿੰਘ ਆਦਿ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਔਰਤਾਂ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ