33 Views
ਬਾਘਾ ਪੁਰਾਣਾ,15 ਦਸਬੰਰ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਦੋ ਦਹਾਕਿਆਂ ਤੋਂ ਯੂਥ ਕਾਂਗਰਸ ਦੇ ਸੂਬਾਈ ਅਹੁਦਿਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਅਣਥੱਕ ਸੇਵਾਵਾਂ ਨਿਭਾਉਂਦੇ ਆ ਰਹੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਰੋਲ ਅਦਾ ਕਰਨ ਵਾਲੇ ਨੌਜਵਾਨ ਆਗੂ ਅਤੇ ਨਿਧੜਕ ਯੋਧੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਦੇ ਜਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ‘ਚ ਬਲਾਕ ਸੰਮਤੀ ਮੈਂਬਰ ਅਤੇ ਐਸ ਈ ਸੈਲ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਛਿੰਦੇ.ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਇ।ਇਸ ਮੌਕੇ ਛਿੰਦੇ ਨੇ ਕਿਹਾ ਕਮਲਜੀਤ ਸਿੰਘ ਬਰਾੜ ਜਮੀਨੀ ਪੱਧਰ ‘ਤੇ ਜੁੜੇ ਆਗੂ ਹਨ ਜਿਨ੍ਹਾਂ ਦੇ ਜਿਲ੍ਹਾ ਪ੍ਰਧਾਨ ਬਣਨ ਨਾਲ ਪਾਰਟੀ ਜਿਲ੍ਹੇ ‘ਚ ਹੋਰ ਮਜਬੂਤ ਹੋਵੇਗੀ ਅਤੇ ਜਿਲ੍ਹੇ ਦੀਆਂ ਚਾਰੇ ਸੀਟਾਂ ਜਿਤਾ ਕੇ ਪਾਰਟੀ ਦੀ ਝੋਲੀ ਪਾਉਣਗੇ।ਇਸ ਮੌਕੇ ਗੁਰਵਿੰਦਰ ਸਿੰਘ,ਸੀਪਾ ਮਾੜੀ, ਲਖਵੀਰ ਸਿੰਘ ਰੋਡੇ, ਆਦਿ ਵਰਕਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ