ਗਿੰਦਾ ਅਤੇ ਲੱਖੀ ਕੋਟਲਾ ਦੀ ਅਗਵਾਈ ‘ਚ ਹੋਈ ਮੀਟਿੰਗ
ਬਾਘਾਪੁਰਾਣਾ 15 ਦਸੰਬਰ (ਰਾਜਿੰਦਰ ਸਿੰਘ ਕੋਟਲਾ ਮ): ਆਮ ਆਦਮੀ ਪਾਰਟੀ ਦੀ ਮੀਟਿੰਗ ਗੁਰਵਿੰਦਰ ਸਿੰਘ ਗਿੰਦਾ ਅਤੇ ਲਖਵੀਰ ਸਿੰਘ ਲੱਖੇ ਦੀ ਅਗਵਾਈ ਹੇਠ ਕੋਟਲਾ ਰਾਏਕਾ ਵਿਖੇ ਹੋਈ।ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਦਿੱਲੀ ਸਟੇਟ ਜਿਸ ਵਿੱਚ ਬਹੁਤ ਪੜ੍ਹੇ-ਲਿਖੇ ਤੇ ਸੂਝਵਾਨ ਲੋਕ ਹਨ,ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਸਹੂਲਤਾਂ ਦੇਖ ਕੇ ਦੂਸਰੀ ਵਾਰ ਭਾਰੀ ਬਹਮਤ ਨਾਲ ਸਰਕਾਰ ਬਣਾਈ। ਉਨ੍ਹਾਂ ਲੋਕਾ ਨੂੰ ਕਿਹਾ ਕਿ ਉਹ 75 ਸਾਲਾਂ ਤੋਂ ਅਕਾਲੀ-ਬੀਜੇਪੀ ਅਤੇ ਕਾਂਗਰਸ ਪਾਰਟੀਆਂ ਦੀ ਸਰਕਾਰਾਂ ਬਣਾਉਂਦੇ ਆ ਰਹੇ ਹਨ ਜਿਨ੍ਹਾਂ ਨੇ ਆਪਣੇ ਵਿਕਾਸ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਖਣ ਜੇਕਰ ਪਾਰਟੀ ਨੇ ਪੰਜਾਬ ਨੂੰ ਸੋਨੇ ਦੀ ਚਿੜੀ ਨਾ ਬਣਾ ਦਿੱਤਾ ਤਾਂ ਕਹਿਣ ਅਤੇ ਦਿੱਲੀ ਦੀ ਤਰਜ ‘ਤੇ ਸਹੂਲਤਾਂ ਦਿੱਤੀਆਂ ਤਾਂ ਅੱਗੇ ਤੋਂ ਵੋਟਾਂ ਪਾ ਦੇਣ ਨਹੀਂ ਤਾਂ ਨਾ ਪਾਉਣ । ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਵਿਕਾਸ ਕਾਰਜ ਕੀਤੇ ਹੁੰਦੇ ਹਨ,ਉਨ੍ਹਾਂ ਨੂੰ ਵਿਕਾਸ ਕਾਰਜਾਂ ਬਾਰੇ ਪ੍ਰਚਾਰ ਨਹੀਂ ਕਰਨੇ ਪੈਂਦੇ ਲੋਕ ਆਪਣੇ ਆਪ ਵੋਟਾਂ ਪਾਉਂਦੇ ਹਨ । ਇਸ ਮੌਕੇ ਮਨਦੀਪ ਮਾਨ ਕੋਟਲਾ, ਜਸਵਿੰਦਰ ਸਿੰਘ ਮਾਣਾ, ਮਨਜੀਤ ਸਿੰਘ ਮਾਨ ਅਤੇ ਕਰਮਜੀਤ ਸਿੰਘ ਲਾਲੀ ਆਦਿ ਵਲੰਟੀਅਰ ਹਾਜਰ ਸਨ।