ਬਾਘਾਪੁਰਾਣਾ 17 ਦਸੰਬਰ(ਗਰਭੇਜ ਸਿੰਘ ਅਨੰਦਪੁਰੀ)-ਸਥਾਨਕ ਸ਼ਹਿਰ ਦੇ ਮੋਗਾ ਰੋਡ ੳੁੱਪਰ ਬਾਘਾਪੁਰਾਣਾ ਦੇ ਨਜਦੀਕ ਪੈਟਰੋਲ ਪੰਪ ਕੋਲ ਸੰਘਣੀ ਧੁੰਦ ਕਾਰਣ ਇੱਕ ਬੈਲੇਰੋ ਗੱਡੀ ਅਤੇ ਬੱਸ ਦੀ ਟੱਕਰ ਹੋਣ ਦਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਵੇਰੇ ਅੱਠ ਵਜੇ ਦੇ ਕਰੀਬ ਬੈਲੇਰੋ ਗੱਡੀ ਸਵਾਰ ਫਤਹਿਗ੍ਹੜ ਕੋਰੋਟਾਣਾ ਤੋਂ ਗੰਗਾਨਗਰ ਜਾ ਰਹੇ ਸੀ ਜਦ ਇਹ ਬਰਾੜ ਪੈਟਰੋਲ ਪੰਪ ਬਾਘਾਪੁਰਾਣਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਤੇਜ ਰਫਤਾਰ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਪੀ ਬੀ 03 ਏ ਪੀ-9973 ਦੇ ਡਰਾਇਵਰ ਹਰਨੇਕ ਸਿੰਘ ਪੁੱਤਰ ਚੰਦ ਸਿੰਘ ਵਾਸੀ ਮੁੱਦਕੀ ਨੇ ਉਵਰਟੇਕ ਕਰਦਿਆਂ ਆਪਣੀ ਸਾਈਡ ਜਾ ਰਹੀ ਬੈਲੇਰੋ ਗੱਡੀ ਨੂੰ ਦੂਸਰੇ ਪਾਸੇ ਤੋਂ ਜਾ ਕੇ ਟੱਕਰ ਮਾਰ ਦਿੱਤੀ ।ਟੱਕਰ ਇੰਨ੍ਹੀ ਭਿਆਨਕ ਸੀ ਕਿ ਇੱਕ ਹੋਰ ਕਾਰ ਨੂੰ ਵੀ ਅਪਣੀ ਲਪੇਟ ‘ਚ ਲੈ ਲਿਆ । ਇਸ ਟੱਕਰ ਦੌਰਾਨ ਬੈਲੇਰੋ ਗੱਡੀ ‘ਚ ਸਵਾਰ ਜਗਜੀਤ ਸਿੰਘ ਅਤੇ ਬਿੱਕਰ ਸਿੰਘ ਜਖਮੀ ਹੋ ਗਏ ਅਤੇ ਬਿੱਕਰ ਸਿੰਘ ਗੰਭੀਰ ਜਖਮੀ ਹੋ ਗਿਆ ।108 ਐੰਬੂਲੈਂਸ ‘ਤੇ ਵਾਰ-ਵਾਰ ਫੋਨ ਕਰਨ ‘ਤੇ ਨੰਬਰ ਬਿਜੀ ਆਈ ਗਿਆ ਤਾਂ ਜਖਮੀਆਂ ਨੂੰ ਨਜ਼ਰਾਨਾ ਨਿਊਜ਼ ਨੈੱਟਵਰਕ ਦੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਕੋਟਲਾ ਨੇ ਆਪਣੀ ਸਕੂਟਰੀ ‘ਤੇ ਬੈਠਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਮੋਗਾ ਵਿਖੇ ਰੈਫਰ ਕਰ ਦਿੱਤਾ।ਏ ਐਸ ਆਈ ਜਗਦੇਵ ਸਿੰਘ ਖੋਟੇ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਹਾਦਸੇ ਵਾਲੀ ਜਗਾ ਤੇ ਮੌਕਾ ਦੇਖ ਕੇ ਦੋਹਾਂ ਵਾਹਨਾਂ ਨੂੰ ਕਬਜੇ ‘ਚ ਲੇ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।