ਪਠਾਨਕੋਟ 17 ਦਸੰਬਰ (ਸੁਖਵਿੰਦਰ ਜੰਡੀਰ )-2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਅਤੇ ਉਨ੍ਹਾਂ ਦੇ ਪੁੱਤਰ ਕਾਂਗਰਸੀ ਨੇਤਾ ਅਸ਼ੀਸ਼ ਕੁਮਾਰ ਵੱਲੋਂ ਇਕ ਪ੍ਰੈਸ ਵਾਰਤਾ ਰੱਖੀ ਗਈ ਪ੍ਰੈੱਸ ਵਾਰਤਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਭ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਨੇ ਦੱਸਿਆ ਕਿ ਹਲਕਾ ਸੁਜਾਨਪੁਰ ਨਾਲ ਉਨ੍ਹਾਂ ਦਾ ਬਹੁਤ ਪੁਰਾਣਾ ਸਬੰਧ ਹੈ ਉਨ੍ਹਾਂ ਦੱਸਿਆ ਕਿ ਜਦੋਂ ਪਠਾਨਕੋਟ ਜ਼ਿਲ੍ਹਾ ਨਹੀਂ ਬਣਿਆ ਹੋਇਆ ਸੀ ਅਤੇ ਗੁਰਦਾਸਪੁਰ ਜ਼ਿਲ੍ਹੇ ਅਧੀਨ ਹੀ ਇਹ ਸਾਰੇ ਹਲਕੇ ਆਉਂਦੇ ਸਨ ਉਨ੍ਹਾਂ ਦੱਸਿਆ ਕਿ ਉਸ ਸਮੇਂ ਤੋਂ ਉਹ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਰਹੇ ਸਨ ਤੇ ਅੱਜ ਫਿਰ ਲੋਕਾਂ ਦੀ ਸੇਵਾ ਕਰਨ ਦੇ ਮੰਤਵ ਨੂੰ ਅੱਗੇ ਰੱਖ ਕੇ ਉਨ੍ਹਾਂ ਦਾ ਬੇਟਾ ਅਸ਼ੀਸ਼ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਅੱਗੇ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਨੌਜਵਾਨ ਨੇਤਾ ਅਸ਼ੀਸ਼ ਨੇ ਦੱਸਿਆ ਕਿ ਹਲਕਾ ਸੁਜਾਨਪੁਰ ਜਿੱਥੇ ਪਿਛਲੇ ਪੰਦਰਾਂ ਸਾਲਾਂ ਤੋਂ ਕੋਈ ਵੀ ਵਿਕਾਸ ਨਹੀਂ ਹੋਇਆ ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਹਲਕਾ ਸੁਜਾਨਪੁਰ ਵਿਚ ਭਾਜਪਾ ਦਾ ਵਿਧਾਇਕ ਹੋਣ ਦੇ ਚਲਦਿਆਂ ਵੀ ਹਲਕਾ ਸੁਜਾਨਪੁਰ ਵਿਕਾਸ ਪੱਖੋਂ ਕਿੰਨਾ ਪਿੱਛੇ ਰਹਿ ਗਿਆ ਹੈ ਅੱਗੇ ਗੱਲਬਾਤ ਕਰਦਿਆਂ ਕਾਂਗਰਸੀ ਨੇਤਾ ਆਸ਼ੀਸ਼ ਨੇ ਦੱਸਿਆ ਕਿ ਜੇਕਰ ਇਸ ਬਾਰੇ ਉਨ੍ਹਾਂ ਨੂੰ ਹਲਕਾ ਸੁਜਾਨਪੁਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਵੱਲੋਂ ਹਲਕਾ ਸੁਜਾਨਪੁਰ ਦੇ ਵਿਕਾਸ ਲਈ ਰੋਡ ਮੈਪ ਤਿਆਰ ਕੀਤਾ ਹੋਇਆ ਹੈ ਇਸ ਮੌਕੇ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਆਪਣੇ ਹਲਕੇ ਦਾ ਵਿਕਾਸ ਕਰਵਾ ਸਕਦੀ ਹੈ ਇਸ ਲਈ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਕਾਂਗਰਸ ਸਰਕਾਰ ਰਿਪੀਟ ਹੋਵੇਗੀ ਅਤੇ ਹਲਕਾ ਸੁਜਾਨਪੁਰ ਦਾ ਵਿਕਾਸ ਨਿਸ਼ਚਿਤ ਹੋਵੇਗਾ