17 ਦਸੰਬਰ (ਸੁਖਵਿੰਦਰ ਜੰਡੀਰ )- ਹਿੰਦੂ ਕੋ ਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਨੂੰ ਪਹਿਲਾਂ ਹੀ ਬੈਂਕ ਕੋਲੋਂ ਆਪਣੇ ਪੈਸੇ ਲੈਣ ਲਈ ਲੰਮੇ ਸਮੇਂ ਲਈ ਸੰਘਰਸ਼ ਕਰਨਾ ਪਿਆ ਜਿਸ ਤੋਂ ਬਾਅਦ ਬੈਂਕ ਖੁੱਲ੍ਹ ਜਾਣ ਤੇ ਖਾਤਾਧਾਰਕਾਂ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਬਣ ਗਈ ਅਤੇ ਖਾਤਾਧਾਰਕਾਂ ਨੂੰ ਭਰੋਸਾ ਹੋ ਗਿਆ ਕਿ ਹੁਣ ਉਨ੍ਹਾਂ ਦੇ ਪੈਸੇ ਉਨ੍ਹਾਂ ਨੂੰ ਵਾਪਸ ਮਿਲ ਸਕਦੇ ਹਨ ਪਰ ਅੱਜ ਵੀ ਹਿੰਦੂ ਬੈਂਕ ਖਾਤਾਧਾਰਕਾਂ ਨੂੰ ਆਪਣੇ ਪੈਸੇ ਦੀ ਨਿਕਾਸੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਜਿਸ ਬਾਰੇ ਗੱਲਬਾਤ ਕਰਦੇ ਹੋਏ ਖਾਤਾਧਾਰਕਾਂ ਦੀ ਸੰਘਰਸ਼ ਕਮੇਟੀ ਦੇ ਆਗੂ ਰਜਤ ਬਾਲੀ ਨੇ ਦੱਸਿਆ ਕਿ ਜਦੋਂ ਵੀ ਖਾਤਾਧਾਰਕਾਂ ਵੱਲੋਂ ਪੈਸੇ ਕਢਵਾਉਣ ਲਈ ਬੈਂਕ ਵਿਚ ਜਾ ਕੇ ਫਾਰਮ ਦਿੱਤਾ ਜਾਂਦਾ ਹੈ ਤਾਂ ਬੈਂਕ ਅਧਿਕਾਰੀਆਂ ਵੱਲੋਂ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਡੀ ਸੀ ਸਾਹਿਬ ਦੀ ਮਨਜ਼ੂਰੀ ਆਨ ਤੇ ਹੀ ਪੈਸੇ ਦਿੱਤੇ ਜਾਣਗੇ ਉਨ੍ਹਾਂ ਦੱਸਿਆ ਕਿ ਖਾਤਾਧਾਰਕਾਂ ਨੂੰ ਆ ਰਹੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਅੱਜ ਖਾਤਾਧਾਰਕਾਂ ਦੀ ਸੰਘਰਸ਼ ਕਮੇਟੀ ਵੱਲੋਂ ਪਠਾਨਕੋਟ ਦੇ ਡੀ ਸੀ ਸੰਯਮ ਅਗਰਵਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਖ਼ਾਤਾਧਾਰਕਾਂ ਨੂੰ ਆ ਰਹੀਆਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਬਾਰੇ ਡੀ ਸੀ ਸਾਹਿਬ ਨੂੰ ਦੱਸਿਆ ਗਿਆ ਡੀ ਸੀ ਸਾਹਿਬ ਜੋ ਕਿ ਬੈਂਕ ਦੇ ਅਡਮਨਿਸਟ੍ਰੇਟਰ ਵੀ ਹਨ ਉਨ੍ਹਾਂ ਨੇ ਖਾਤਾਧਾਰਕਾਂ ਦੀ ਮੁਸ਼ਕਲ ਨੂੰ ਸੁਣਦੇ ਹੋਏ ਦੱਸਿਆ ਕਿ ਖਾਤਾਧਾਰਕਾਂ ਨੂੰ ਆ ਰਹੀ ਇਸ ਮੁਸ਼ਕਲ ਦਾ ਹੱਲ ਇਕ ਹਫ਼ਤੇ ਦੇ ਅੰਦਰ ਕਰ ਦਿੱਤਾ ਜਾਵੇਗਾ ਅਤੇ ਖਾਤਾਧਾਰਕਾਂ ਨੂੰ ਪੈਸੇ ਕਢਵਾਉਣ ਦੀ ਆਗਿਆ ਵੀ ਦੇ ਦਿੱਤੀ ਜਾਵੇਗੀ ਇਸ ਮੌਕੇ ਉਥੇ ਬੀ ਆਰ ਗਰਗ , ਨਰੇਸ਼ ਰੈਨਾ ‘ ਵਰਿੰਦਰ ਸਾਗਰ , ਚਾਚਾ ਅਸ਼ੋਕ ਦੇ ਨਾਲ ਹੋਰ ਲੋਕ ਵੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ