ਜੁਗਿਆਲ 17 ਦਸੰਬਰ ( ਸੁਖਵਿੰਦਰ ਜੰਡੀਰ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਠਾਨਕੋਟ ਹਲਕੇ ਦੇ ਵਿਚ ਪਹੁੰਚੇ ਰਣਜੀਤ ਸਾਗਰ ਡੈਮ ਮੁਲਾਜ਼ਮ ਫਰੰਟ ਪੰਜਾਬ ਅਤੇ ਕਰਮਚਾਰੀ ਦਲ ਪੰਜਾਬ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ, ਸੁਰਿੰਦਰ ਸਿੰਘ ਕਨਵਰ ਮਿੰਟੂ, ਈਸ਼ਰ ਸਿੰਘ ਮੰਝਪੁਰ ਦੀ ਹਾਜ਼ਰੀ ਵਿੱਚ ਗੁਰਨਾਮ ਸਿੰਘ ਮਟੌਰ ਜਨਰਲ ਸਕੱਤਰ ਮੁਲਾਜ਼ਮ ਫਰੰਟ ਪੰਜਾਬ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੱਤੀ।ਇਸ ਸਮੇਂ ਨਿਰਵੇਸ ਸਿੰਘ ਡੋਗਰਾ, ਸੁਲੱਖਣ ਸਿੰਘ, ਮਨਜੀਤ ਸਿੰਘ ਪਾਹੜਾ, ਸਿਮਰਨ ਸਿੰਘ ਹਾਜ਼ਿਰ ਸਨ।