ਬਾਘਾਪੁਰਾਣਾ,17 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਬੀਤੀ ਰਾਤ ਜਾਣੀ ਕਿ 16-17 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਕੋਟਕਪੂਰਾ ਰੋਡ ਬਾਘਾ ਪੁਰਾਣਾ ਬਾਹਰਲੀ ਦਾਣਾ ਮੰਡੀ ਵਿਖੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਵੱਲੋਂ ਸੁਖਨੰਦਨ ਕੁਮਾਰ ਐਂਡ ਕੰਪਨੀ ਦੀ ਆੜ੍ਹਤ ਦੀ ਦੁਕਾਨ ‘ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਦੁਕਾਨ ਦੇ ਮਲਿਕ ਸਤੀਸ਼ ਕੁਮਾਰ ਸੋਨੂ ਅਤੇ ਮੁਨੀਸ਼ ਗਰਗ ਟੀਨੀ ਨੇ ਦੱਸਿਆ ਕਿ ਚੋਰਾਂ ਵੱਲੋ ਸ਼ਟਰ ਤੋੜ ਕੇ ਆਉਣ ਸਾਰ ਕੈਮਰਿਆਂ ਦੀ ਤਾਰਾਂ ਪੁੱਟੀਆਂ ਬਾਅਦ ‘ਚ ਤਿਜੌਰੀ ਭੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿਜੌਰੀ ਨਾ ਟੁੱਟੀ, ਚੋਰਾਂ ਵੱਲੋਂ ਕੈਮਰੇ ਅਤੇ ਡੀ.ਵੀ ਆਰ, ਅਤੇ ਲੈਪਟਾਪ ਲੈ ਕੇ ਗਏ ਭੱਜ ਗਏ। ਦੁਕਾਨ ਮਾਲਕਾਂ ਨੂੰ ਇਸ ਗੱਲ ਦਾ ਪਤਾ ਸੁਭਾ ਲੱਗਾ ਤਾਂ ਉਨ੍ਹਾਂ ਇਸ ਦੀ ਕੰਪਲੇਟ ਤੁਰੰਤ ਪੁਲਿਸ ਸਟੇਸ਼ਨ ਨੂੰ ਦਿੱਤੀ। ਚੋਰ ਵੱਲੋ ਧੁੰਦ ਦਾ ਫਾਇਦਾ ਚੁਕਿਆ ਗਿਆ । ਸ਼ਹਿਰ ਬਾਘਾ ਪੁਰਾਣਾ ਵਿੱਚ ਪੀ ਸੀ ਆਰ ਮੋਟੋਰਸਾਇਕਲ ਦੀ ਕਮੀ ਹੈ । ਪਹਿਲਾ ਚਲਦੇ ਸੀ 4 ਪੀ ਸੀ ਆਰ ਮੋਟੋਰਸਾਇਕਲ ਹੁਣ ਚੱਲ ਰਹੇ ਹੈ ਸਿਰਫ 1 ਉਹ ਵੀ ਕਦੇ ਵੀ ਆਈ ਪੀ ਡਿਊਟੀ ਤੇ ਲਗਾ ਦਿੱਤਾਂ ਜਾਂਦਾ ਹੈ । ਬਾਘਾ ਪੁਰਾਣਾ ਠਾਣੇ ਨੂੰ ਲੱਗਦੇ ਹੈ 35 ਪਿੰਡ ਅਤੇ ਇਕ ਬਾਘਾ ਪੁਰਾਣ ਸ਼ਹਿਰ ਪਰ ਪੁਲਿਸ ਦੀ ਨਫਰੀ ਹੈ ਸਿਰਫ 32 ਉਸ ਵਿੱਚੋਂ ਵੀ ਕੋਈ ਨਾਇਬ ਕੋਰਟ ਜਾ ਹੋਰ ਡਿਊਟੀ ਲੱਗਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ