Home » ਧਾਰਮਿਕ » ਇਤਿਹਾਸ » “ਸਫਰ ਏ ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਤੀਸਰਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਤਨੀ ਗੇਟ ਵਿਖੇ ਕਰਵਾਇਆ

“ਸਫਰ ਏ ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਤੀਸਰਾ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਤਨੀ ਗੇਟ ਵਿਖੇ ਕਰਵਾਇਆ

23

ਕਰਤਾਰਪੁਰ 23 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਾਕਾ ਚਮਕੋਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੇ ਸਬੰਧ ਵਿੱਚ ਅਖੰਡ ਕੀਰਤਨੀ ਜੱਥਾ ਕਰਤਾਰਪੁਰ, ਅਖੰਡ ਕੀਰਤਨੀ ਜੱਥਾ ਦਿਆਲਪੁਰ ਅਤੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਸਾਹਿਬ ਵੱਲੋਂ “ਸਫਰ-ਏ- ਸ਼ਹਾਦਤ” ਅਖੰਡ ਕੀਰਤਨ ਸਮਾਗਮਾਂ ਦੀ ਲੜੀ ਦਾ ਤੀਸਰਾ ਸਮਾਗਮ ਬੀਤੀ ਰਾਤ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਕਤਨੀ ਗੇਟ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਅੱਜ ਦੇ ਇਸ ਸਮਾਗਮ ਵਿੱਚ ਸਾਕਾ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਗਿਆ। ਜਿਸ ਵਿੱਚ ਭਾਈ ਇੰਦਰਜੀਤ ਸਿੰਘ ਜੀ ਦਿਆਲਪੁਰ ਵਾਲੇ, ਭਾਈ ਦਰਸ਼ਨ ਸਿੰਘ ਜੀ ਕਰਤਾਰਪੁਰ, ਬੀਬੀ ਕੁਲਵਿੰਦਰ ਕੌਰ , ਜਸਲੀਨ ਕੌਰ, ਭਾਈ ਅਜੀਤ ਸਿੰਘ ਜੀ ਖਾਲਸਾ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਦੋਰਾਨ ਭਾਈ ਘਨ੍ਹਈਆ ਜੀ ਸੇਵ‌ਾ ਸੁਸਾਇਟੀ ਦੇ ਪ੍ਰਧਾਨ ਤਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੀ ਲੜੀ ਤਹਿਤ 24 ਦਸੰਬਰ ਦਿਨ ਸ਼ੁਕਰਵ‍ਾਰ ਨੂੰ ਜਸਕਰਨ ਸਿੰਘ ਦੇ ਗ੍ਰਹਿ ਸੋਨੀਆ ਮੁਹੱਲਾ ਅਤੇ 25 ਦਸੰਬਰ ਦਿਨ ਸ਼ਨਿਚਰਵਾਰ ਨੂੰ ਭੋਗਲ ਪਰਿਵਾਰ ਦੇ ਗ੍ਰਹਿ ਦਿਆਲਪੁਰ ਗੇਟ ਵਿਖੇ ਸਮਾਗਮ ਕਰਵਾਏ ਜਾਣਗੇ। ਇਸ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਛਕਾਇਆ ਗਿਆ। ਇਸ ਮੌਕੇ ਤਜਿੰਦਰ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਮਨਜੀਤ ਸਿੰਘ, ਨਿਰਵੈਰ ਸਿੰਘ, ਹਰਵਿੰਦਰ ਸਿੰਘ ਭੁਰਜੀ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਭੂਈ, ਹਰਜੋਤ ਸਿੰਘ, ਹਰਜੋਧ ਸਿੰਘ, ਭਾਈ ਮਨਜੀਤ ਸਿੰਘ, ਭਾਈ ਅਜੀਤ ਸਿੰਘ, ਜਗਜੀਤ ਸਿੰਘ ਛਾਬੜਾ, ਪ੍ਰਿਤਪਾਲ ਸਿੰਘ ਛਾਬੜਾ, ਵੀਰਰਣਜੋਧ ਸਿੰਘ, ਮਹਿੰਦਰ ਸਿੰਘ, ਏਕਮ ਸਿੰਘ, ਪਰਮਪ੍ਰੀਤ ਸਿੰਘ, ਭਵਨਦੀਪ ਸਿੰਘ, ਪਰਮਪ੍ਰੀਤ ਸਿੰਘ , ਪ੍ਰਭਜੋਤ ਸਿੰਘ, ਪਲਪਿੰਦਰ ਸਿੰਘ , ਅਵਤਾਰ ਸਿੰਘ, ਮੱਖਣ ਸਿੰਘ, ਨਵਲਪ੍ਰੀਤ ਸਿੰਘ, ਪਰਵਿੰਦਰ ਸਿੰਘ ,ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ , ਭਵਨੀਤ ਸਿੰਘ, ਗੁਰਵੀਰ ਸਿੰਘ, ਤਨਵੀਰ ਸਿੰਘ , ਰਾਜਵੰਤ ਕੌਰ ,ਪਰਮਿੰਦਰ ਕੌਰ, ਜਸਲੀਨ ਕੌਰ, ਕੁਲਵਿੰਦਰ ਕੌਰ, ਤਨਜੀਤ ਕੌਰ, ਸਿਮਰਨ ਕੌਰ , ਹਰਸ਼ਦੀਪ ਕੌਰ, ਮਨਦੀਪ ਕੌਰ , ਹਰਪ੍ਰੀਤ ਕੌਰ ਆਦਿ ਸੰਗਤਾਂ ਮੌਜੂਦ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?