ਭੋਗਪੁਰ 23 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਤੋਂ ਮਾਧੋਪੁਰ ਮੋਗਾ ਨੂੰ ਜਾਣ ਵਾਲੀ ਲਿੰਕ ਸੜਕ ਜੋ ਕੇ ਕੁਝ ਸਮਾਂ ਪਹਿਲਾਂ ਹੀ ਪੱਕੀ ਕੀਤੀ ਗਈ ਸੀ। ਅਤੇ ਇਸ ਵਕਤ ਲਿੰਕ ਰੋਡ ਤੇ ਜਗਾ ਜਗਾ ਖੱਡੇ ਪਏ ਹੋਏ ਹਨ, ਇਸ ਰੋਡ ਤੇ ਗੰਨਿਆਂ ਵਾਲੀਆਂ ਟਰਾਲੀਆਂ ਵੀ ਲੰਘ ਦੀਆਂ ਹਨ, ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਅਤੇ ਇਸ ਰੋਡ ਤੇ ਸ਼ੂਗਰ ਮਿੱਲ ਗੰਨੇ ਦੀ ਮੈਲ ਦਾ ਵੀ ਮੁਸੀਬਤ ਦਾ ਮਾਹੌਲ ਬਣਿਆ ਰਹਿੰਦਾ ਹੈ,ਸ਼ੂਗਰ ਮਿੱਲ ਅਧਿਕਾਰੀਆਂ ਵੱਲੋਂ ਭੋਗਪੁਰ ਮਿੱਲ ਲਿੰਕ ਰੋਡ ਦੇ ਉੱਪਰ ਜਦੋਂ ਗੰਨਾ ਮੈਲ ਦੀ ਗੱਡੀਆਂ ਲੰਘਾਈਆਂ ਜਾਂਦੀਆਂ ਹਨ ਤਾਂ ਇਹ ਮੈਲ ਸੜਕ ਉੱਪਰ ਡਿੱਗ ਜਾਂਦੀ ਹੈ।ਜਿਸ ਕਾਰਨ ਆਉਣ ਜਾਣ ਵਾਲੇ ਰਾਹੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ।ਮੌਸਮ ਖ਼ਰਾਬ ਜਾਂ ਤ੍ਰੇਲ ਦੇ ਕਾਰਨ ਇਹ ਮੈਲ ਜਦ ਗਿੱਲੀ ਹੋ ਜਾਂਦੀ ਹੈ, ਤਾਂ ਫਿਸਲਣ ਦਾ ਕਾਰਨ ਬਣ ਜਾਂਦੀ ਹੈ। ਇਸ ਨਾਲ ਆਉਣ ਜਾਣ ਵਾਲੇ ਟੂ ਵਹੀਲਰ ਵਾਲਿਆਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਨਾਲ ਜਾਨ ਅਤੇ ਮਾਲ ਦੋਨਾਂ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਕੁਝ ਲੋਕ ਇਸ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ। ਮਿੱਲ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ।ਪਿੰਡਾਂ ਦੇ ਲੋਕਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਜਦ ਇਸ ਦੇ ਸਬੰਧ ਵਿੱਚ ਮਿਲ ਅਧਿਕਾਰੀਆਂ ਨੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੜਕ ਦੇ ਉੱਪਰ ਜੋ ਵੀ ਗੰਨਾ ਮੈਲ ਡਿਗਦੀ ਹੈ, ਉਸ ਨੂੰ ਨਾਲ ਦੇ ਨਾਲ ਸਾਫ ਕਰਵਾਇਆ ਜਾਇਆ ਕਰੇਗਾ, ਉਨ੍ਹਾਂ ਕਿਹਾ ਕਿ ਜੋ ਰੋਡ ਦੇ ਵਿੱਚ ਖਡੇ ਪਏ ਹੋਏ ਹਨ ਉਹ ਤਾਂ ਸਰਕਾਰ ਹੀ ਸੜਕ ਬਣਾਵੇਗੀ
Author: Gurbhej Singh Anandpuri
ਮੁੱਖ ਸੰਪਾਦਕ