ਭੋਗਪੁਰ 23 ਦਸੰਬਰ ( ਸੁਖਵਿੰਦਰ ਜੰਡੀਰ ) ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਅਸ਼ਵਿਨ ਭੱਲਾ ਜ਼ਿਲ੍ਹਾ ਜਲੰਧਰ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਮੋਹਰੀ ਸ੍ਰੀ ਸੁਨੀਲ ਜਾਖੜ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਸ੍ਰੀ ਸੁਨੀਲ ਜਾਖੜ ਨੇ ਅਸ਼ਵਨ ਭੱਲਾ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ, ਸੁਨੀਲ ਜਾਖੜ ਨੇ ਕਿਹਾ ਕਿ ਅਸ਼ਵਿਨ ਭੱਲਾ ਦੀ ਇਮਾਨਦਾਰੀ ਅਤੇ ਮਿਹਨਤ ਹੀ ਅਸ਼ਵਨ ਭੱਲਾ ਦੀ ਕਾਮਯਾਬੀ ਦਾ ਕਾਰਨ ਹੈ, ਉਨ੍ਹਾਂ ਕਿਹਾ ਅਸਵਿਨ ਭੱਲਾਂ ਨਕੋਦਦਰ ਹਲਕੇ ਤੋਂ ਕਾਫੀ ਮਿਹਨਤ ਕਰ ਰਹੇ ਹਨ ਅਤੇ ਇਹਨਾਂ ਦੀ ਇਮਾਨਦਾਰੀ ਅਤੇ ਮਿਹਨਤ ਸਦਕਾ ਹੀ ਪਾਰਟੀ ਇਨ੍ਹਾਂ ਨੂੰ ਟਿਕਟ ਦੇਣ ਦੀ ਤਿਆਰੀ ਵਿਚ ਹੈ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ, ਰਵਿੰਦਰ ਚੱਕ ਸਕੌਰ, ਹੈਪੀ ਮਾਣ ਕਰਾਈ, ਸੋਰਵ ਕੋਟ ਬਾਦਲ ਖਾਨ ,ਸਾਹਿਲ ਨਕੋਦਰ ਆਦਿ ਹਾਜ਼ਰ ਸਨ