Home » ਰਾਸ਼ਟਰੀ » ਪੰਜਾਬ ਦੇ ਵਪਾਰਾਂ ਅਤੇ ਉਦਯੋਗਾਂ ਨੂੰ ਕਮਿਸ਼ਨਖੋਰੀ ‘ਤੋਂ ਬਚਾਉਣ ਦੀ ਲੋੜ: ਕੁੰਵਰ ਵਿਜੇ ਪ੍ਰਤਾਪ

ਪੰਜਾਬ ਦੇ ਵਪਾਰਾਂ ਅਤੇ ਉਦਯੋਗਾਂ ਨੂੰ ਕਮਿਸ਼ਨਖੋਰੀ ‘ਤੋਂ ਬਚਾਉਣ ਦੀ ਲੋੜ: ਕੁੰਵਰ ਵਿਜੇ ਪ੍ਰਤਾਪ

57 Views

ਆਪ’ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਬਾਘਾਪੁਰਾਣਾ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ

“ਉਦਯੋਗਾਂ ਦੇ ਪਸਾਰੇ ਲਈ ਆਪ ਦੀ ਸਰਕਾਰ ਇੰਸਪੈਕਟਰ ਰਾਜ ਨੂੰ ਜੜ੍ਹੋਂ ਖਤਮ ਕਰੇਗੀ: ਅੰਮ੍ਰਿਤਪਾਲ ਸਿੰਘ ਸੁਖਾਨੰਦ”

ਬਾਘਾਪਰਾਣਾ, 23 ਦਸੰਬਰ(ਰਾਜਿੰਦਰ ਸਿੰਘ ਕੋਟਲਾ) ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਣਾ ਵਿਖੇ ਉਦਯੋਪਤੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਲਈ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਹਲਕੇ ਵਿੱਚ ਪਹੁੰਚੇ। ਇਸ ਮੌਕੇ ਬਾਘਾਪੁਰਣਾ ਤੋਂ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਵਪਾਰ ਵਿੰਗ ਦੇ ਪ੍ਰਧਾਨ ਰਮਨ ਮਿੱਤਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਲਕੇ ਦੇ ਵਪਾਰੀਆਂ, ਉਦਯੋਗੀਆਂ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੇ ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਵਪਾਰ ਦੇ ਦਾਇਰਿਆਂ ਅਤੇ ਸਮੱਸਿਆਵਾਂ ਬਾਰੇ ਚਰਚਾ ਕੀਤੀ।ਇਸ ਮੌਕੇ ਸੁਖਾਨੰਦ ਨੇ ਕੁੰਵਰ ਵਿਜੇ ਪ੍ਰਤਾਪ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਪਾਰੀ ਆਪਣੇ ਕਾਰੋਬਾਰ ਚਲਾਉਣ ਲਈ ਮੁਢਲੀਆਂ ਸਹੂਲਤਾਂ ਲਈ ਧੱਕੇ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਉਦਯੋਗਿਕ ਇਕਾਈਆਂ ਦੀ ਘਾਟ ਕਾਰਨ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ। ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਵਪਾਰੀ ਹਲਕੇ ਵਿੱਚ ਵਪਾਰ ਕਰਨ ਦਾ ਖਰਤਾ ਮੋਲ਼ ਲੈਣ ‘ਤੋਂ ਝਿਜਕਦਾ ਹੈ ਅਤੇ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਬਿਨਾ ਦਿਨ ਕੱਟਣ ਲਈ ਮਜਬੂਰ ਹਨ। ਜਿਸ ਕਰਕੇ ਹਲਕੇ ਦੇ ਨੌਜਵਾਨ ਰੁਜ਼ਗਾਰ ਲਈ ਵੀ ਤਰਸ ਰਹੇ ਹਨ ।
ਪ੍ਰੋਗਰਾਮ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਪਹੁੰਚੇ ਹੋਏ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਹਲਕੇ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀ ਅਰਥਵਿਵਸਥਾ ਵਿੱਚ ਸੁਧਾਰ ਲਿਆਂਦਾ ਜਾ ਸਕੇ। ਕਾਰੋਬਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਵੇਂ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ‘ਚ ਕੁਝ ਅਫਸਰਾਂ ਵੱਲੋਂ ਆਪਣਿਆਂ ਅਹੁਦਿਆਂ ਦਾ ਗ਼ਲਤ ਇਸਤੇਮਾਲ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵੱਖ-ਵੱਖ ਤਰੀਕੇ ਲੱਭੇ ਜਾਂਦੇ ਹਨ ਜਿਸ ਕਾਰਨ ਵਪਾਰ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਨਾ ਤਾਂ ਉਨ੍ਹਾਂ ਨੂੰ ਕਿਸੇ ਤਰਾਂ ਦੀ ਰਾਹਤ ਦਿੱਤੀ ਗਈ ਅਤੇ ਨਾ ਹੀ ਅਫਸਰਾਂ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਦਾ ਕੋਈ ਪੁਖ਼ਤਾ ਹੱਲ ਕੱਢਿਆ ਹੈ। ਵਿਜੇ ਪ੍ਰਤਾਪ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਵਪਾਰੀਆਂ ਨੂੰ ਸਰਕਾਰ ਜਾਂ ਅਫਸਰਾਂ ਵੱਲੋਂ ਕੋਈ ਦਖ਼ਲਅੰਦਾਜ਼ੀ ਨਹੀਂ ਝੱਲਣੀ ਪਵੇਗੀ। ਉਨ੍ਹਾਂ ਦੱਸਿਆ ਕਿ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਸਾਰਾ ਸਮਾਂ ਸਰਕਾਰੀ ਨੁਮਾਇੰਦਿਆਂ ਨਾਲ ਸੈਟਿੰਗ ਕਰਨ ਵਿਚ ਲੰਘ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਵਪਾਰ ਕਰਨ ਲਈ ਸਮਾਂ ਹੀ ਨਹੀਂ ਬਚਦਾ। ਉਨ੍ਹਾਂ ਵਾਅਦਾ ਕੀਤਾ ਕੀ 2022 ਵਿੱਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਵਪਾਰ ਦੇ ਪਸਾਰੇ ਲਈ ਹਰ ਲੋੜੀਂਦੇ ਕਦਮ ਚੁੱਕੇ ਜਾਣਗੇ ।
ਇਸ ਜਨਸਭਾ ਦੌਰਾਨ ਅਨਿਲ ਭਾਰਦਵਾਜ,ਜਨਰਲ ਸਕੱਤਰ ਟਰੇਡ ਵਿੰਗ ਸ਼ਿਵ ਕੌੜਾ, ਸ਼ਹਿਰੀ ਪਰਧਾਨ ਟਰੇਡ ਵਿੰਗ ਗੁਰਪ੍ਰੀਤ ਮਨਚੰਦਾ, ਪਰੇਮ ਸਿੰਘ ਬਾਠ ਮਨਤੇਜ ਰੋਡੇ, ਮਨਜਿੰਦਰ ਸਿੰਘ ਚੰਦ ਨਵਾਂ, ਚਮਕੌਰ ਸਿੰਘ ਸਾਹੋਕੇ ਗੁਰਪ੍ਰੀਤ ਥਰਾਜ ਬਲਤੇਜ ਸਿੰਘ ਭਲੂਰ,ਜਥੇਦਾਰ ਗੁਰਦੇਵ ਸਿੰਘ ਮਾਹਲਾ ਕਲਾਂ ਤੋ ਇਲਾਵਾ ਟਰਾਂਸਪੋਰਟਰ, ਆੜ੍ਹਤੀਆ, ਡਿਪੂ ਹੋਲਡਰ, ਦੁਕਾਨਦਾਰ, ਸ਼ੈਲਰ ਮਾਲਕ ਆਦਿ ਕਾਰੋਬਾਰੀ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ
ਟਰੇਡ ਵਿੰਗ ਦੇ ਪੰਜਾਬ ਪ੍ਰਧਾਨ ਰਮਨ ਮਿੱਤਲ, ਐਮ ਐਲ ਏ ਕੁਲਤਾਰ ਸਿੰਘ ਸੰਧਵਾਂ, ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ, ਜਿਲ੍ਹਾ ਪ੍ਰਧਾਨ ਹਰਮਨ ਸਿੰਘ, ਜਿਲ੍ਹਾ ਜਨਰਲ ਸਕੱਤਰ ਦੀਪਕ ਸਮਾਲਸਰ,ਪ੍ਰਿੰਸੀਪਲ ਕਪਤਾਨ ਸਿੰਘ ਲੰਗੇਆਣਾ,ਗੁਰਪ੍ਰੀਤ ਸਿੰਘ ਲਧਾਈ ਕੇ ਰਮਨ ਮਿੱਤਲ ਨਾਲ ਕੋਟਕਪੂਰਾ ਦੇ ਐਮ.ਐਲ ਏ ਕੁੱਲਤਾਰ ਸਿੰਘ ਸੰਧਵਾਂ, ਦੀਪਕ ਅਰੋੜਾ (ਜ਼ਿਲਾ ਸਕੱਤਰ),ਅਨਿਲ ਠਾਕੁਰ (ਸਹਿ ਪ੍ਰਧਾਨ ਵਪਾਰ ਵਿੰਗ), ਹਰਮਨਜੀਤ ਸਿੰਘ ਬਰਾੜ (ਜ਼ਿਲਾ ਪਰਧਾਨ), ਗੁਰਪ੍ਰੀਤ ਮਨਚੰਦਾ (ਸ਼ਹਿਰ ਪ੍ਰਧਾਨ), ਹਰਿੰਦਰ ਭੱਟੀ .ਸੀਰਾ ਡੇਅਰੀ ਵਾਲਾ,ਮਨਜੀਤ ਸਿੰਘ ਮਾਨ ਕੋਟਲਾ,ਦਰਸੀ,ਰਖਰਾ ਟਾਇਰਾਂ ਵਾਲਾ, ਕੁਲਦੀਪ ਸਿੰਘ,ਦਿਲਬਾਗ ਸਿੰਘ,ਸਵਰਨ ਸਿੰਘ,ਸਰਮਾ,ਵੀ ਸ਼ਾਮਲ ਸਨ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?