ਕਪੂਰਥਲਾ 24 ਦਸੰਬਰ (ਕੰਵਰ ਇਕਬਾਲ ਸਿੰਘ) ਲੇਖਕਾਂ ਦੀ ਸਿਰਮੌਰ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਪ੍ਰਧਾਨ ਡਾ.ਆਸਾ ਸਿੰਘ ਘੁੰਮਣ, ਸਰਪ੍ਰਸਤ ਸ਼ਾਇਰ ਕੰਵਰ ਇਕਬਾਲ ਸਿੰਘ, ਸਰਪ੍ਰਸਤ ਸ੍ਰ. ਹਰਫੂਲ ਸਿੰਘ ਅਤੇ ਜਨਰਲ ਸਕੱਤਰ ਰੌਸ਼ਨ ਖੈੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਜਣਾ ਕੇਂਦਰ ਵੱਲੋਂ ਕਪੂਰਥਲਾ ਸ਼ਹਿਰ ਦੇ ਜੰਮਪਲ ਅਤੇ ਜਰਮਨ ਦੇ ਰਾਜ-ਕਵੀ ਵਜੋਂ ਮਾਨਤਾ ਪ੍ਰਾਪਤ ਕੁੱਲਵਕਤੀ ਲੇਖਕ ਰਾਜਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਮਿਤੀ 26 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ !
ਸ਼ਾਇਰ ਕੰਵਰ ਇਕਬਾਲ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ੍ਰ. ਜਸਪਾਲ ਸਿੰਘ ਆਈ.ਪੀ.ਐੱਸ, (ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ, ਏ.ਡੀ.ਜੀ.ਪੀ ਦਿੱਲੀ) ਡਾ ਕੁਲਵੰਤ ਸਿੰਘ, ਸ੍ਰ. ਗੁਰਮੀਤ ਸਿੰਘ ਅਰੋੜਾ ਇਨਕਮ ਟੈਕਸ ਅਫ਼ਸਰ ਕਪੂਰਥਲਾ, ਰੰਗਮੰਚ ਦੀ ਮਕ਼ਬੂਲ ਅਦਾਕਾਰਾ ਅਤੇ ਬਹੁਪੱਖੀ ਲੇਖਿਕਾ ਹਰਵਿੰਦਰ ਕੌਰ ਬਬਲੀ ਅਤੇ ਕੁਲਦੀਪ ਸਿੰਘ ਪ੍ਰਵਾਸੀ ਭਾਰਤੀ ਆਦਿ ਵਿਸ਼ੇਸ਼ ਤੌਰ ਤੇ ਰਾਜਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਹਾਜ਼ਰੀ ਭਰਨਗੇ, ਜਦ ਕਿ ਪੰਜਾਬ ਦੀਆਂ ਹੋਰ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਸਮੇਂਤ ਇਲਾਕੇ ਦੇ ਕਲਮਕਾਰ ਵੀ ਉਸ ਵਿੱਛੜੀ ਰੂਹ ਨੂੰ ਸ਼ਰਧਾ-ਸੁਮਨ ਭੇਟ ਕਰਨਗੇ !
Author: Gurbhej Singh Anandpuri
ਮੁੱਖ ਸੰਪਾਦਕ