ਹਲਕਾ ਪਾਇਲ ਅੰਦਰ ‘ਆਪ’ ਨੂੰ ਵੱਡਾ ਝਟਕਾ, ਕੈਪਟਨ ਬੀਜਾ, ਭਾਜਪਾ ਵਿਚ ਸਾਮਲ

17

“ਕੈਪਟਨ ਰਾਮਪਾਲ ਸਿੰਘ ਬੀਜਾ ਦਾ ਹਲਕਾ ਪਾਇਲ ਦੇ ਨਵਜਾਤ ਆਗੂਆਂ ਨਾਲੋ ਚੋਖਾ ਅਧਾਰ”

ਦੋਰਾਹਾ/ਬੀਜਾ, 24 ਦਸੰਬਰ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹਲਕਾ ਪਾਇਲ ਅੰਦਰ ਆਮ ਆਦਮੀ ਪਾਰਟੀ ਦ‍ਾ ਵੋਟ ਬੈਕ ਖਿਸਕਦਾ ਨਜਰੀ ਪੈ ਰਿਹਾ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਜਿਨ੍ਹਾਂ ਨੇ ਆਪ ਪਾਰਟੀ ਨੂੰ ਪੈਰਾਂ ਸਿਰ ਖੜ੍ਹਾ ਕੀਤਾ, ਪ੍ਰੰਤੂ ਪਾਰਟੀ ਦੇ ਸਿਪਾਹਸਲਾਰਾ ਨੇ ਅਣਦੇਖੀ ਕਰਦਿਆਂ ਦਰਕਿਨਾਰ ਕਰ ਦਿੱਤਾ ਹੈ। ਅਜਿਹੇ ਨਰਾਜ ਵਰਕਰਾਂ ਵੱਲੋਂ ਚੰਡੀਗਡ਼੍ਹ ਨੇਡ਼ੇਲੇ ਇਲਾਕੇ ਵਿੱਚ ਮੀਟਿੰਗ ਕੀਤੀ ਗਈ ਹੈ ਜੋ ਵੱਖਰੀ ਪਾਰਟੀ ਬਣਾ ਕੇ ਚੋਣ ਲੜਨ ਦਾ ਮਨ ਬਣਾਈ ਬੈਠੇ ਹਨ। ਅਜਿਹੀਆਂ ਪ੍ਰਸਥਿਤੀਆਂ ਹਲਕਾ ਪਾਇਲ ਅੰਦਰ ਵੀ ਦੇਖਣ ਨੂੰ ਮਿਲ ਰਹੀਆਂ ਹਨ। ਆਪ ਦੇ ਸਪਰੀਮੋ ਬਣੇ ਨਵਜਾਤ ਆਗੂਆ ਵਲੋ ਅਣਗੌਲਿਆਂ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਪੰਜਾਬ ਦੇ ਸੈਕਟਰੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕੈਪਟਨ ਰਾਮਪਾਲ ਸਿੰਘ ਬੀਜਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਜਿਕਰਯੋਗ ਹੈ ਕਿ ਕੈਪਟਨ ਰਾਮਪਾਲ ਸਿੰਘ ਬੀਜਾ ਰਾਸ਼ਟਰੀ ਖੇਡਾਂ ਵਿੱਚ ਬਤੌਰ ਕਿਸ਼ਤੀ ਚਾਲਕ ਕਰੀਬ 13 ਤਗਮੇ ਸੋਨੇ ਦੇ ਜਿੱਤ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਬੀਜਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਗ਼ਲਤ ਨੀਤੀਆਂ ਕਰਕੇ ਛੱਡ ਰਹੇ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਪਾਇਲ ਅੰਦਰ ਭਾਰੀ ਝਟਕਾ ਲੱਗਾ ਹੈ।
ਕੈਪਟਨ ਨੇ ਅੱਜ ਪੰਜਾਬ ਭਾਜਪਾ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸੇਖਾਵਤ ਦੀ ਹਾਜਰੀ ਵਿੱਚ ਚੰਡੀਗੜ੍ਹ ਵਿਖੇ ਭਾਜਪਾ ਵਿਚ ਸਾਮਲ ਹੋਣ ਗਏ। ਜ਼ਿਕਰਯੋਗ ਹੈ ਕਿ ਕੈਪਟਨ ਰਾਮਪਾਲ ਸਿੰਘ ਬੀਜਾ ਦਾ ਜਿਥੇ ਹਲਕਾ ਪਾਇਲ ਅੰਦਰਲੇ ਨਵਜਾਤ ਆਗੂਆਂ ਨਾਲੋ ਚੋਖਾ ਅਧਾਰ ਹੈ ਉੱਥੇ ਨਾਲ ਲੱਗਦੇ ਹਲਕਾ ਖੰਨਾ ਤੇ ਸਮਰਾਲਾ ਵਿਚ ਵੀ ਕਾਫੀ ਗਿਣਤੀ ਵਿਚ ਲੋਕ ਉਹਨਾਂ ਨਾਲ ਜੁੜੇ ਹੋਏ ਹਨ। ਉਹਨਾਂ ਦੇ ਭਾਜਪਾ ਵਿਚ ਸਾਮਲ ਹੋਣ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਇਹਨਾਂ ਤਿੰਨਾਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕੈਪਟਨ ਰਾਮਪਾਲ ਸਿੰਘ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਿਚ ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਰਹੀ। ਜਿਸ ਕਰਕੇ ਮੈਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਹਲਕਾ ਪਾਇਲ ਤੋਂ ਆਪ ਦੇ ਲੁਧਿਆਣਾ ਰਹਿੰਦੇ ਉਮੀਦਵਾਰ ਨੂੰ ਹਲਕੇ ਦੇ ਲੋਕ ਮੂੰਹ ਨਹੀ ਲਾਉਣਗੇ ਕਿਉਂਕ ਇਸ ਉਮੀਦਵਾਰ ਨੇ ਹਾਰ ਕੇ ਪਾਇਲ ਵੱਲ ਮੂੰਹ ਨਹੀ ਕਰਨਾ। ਹਲਕੇ ਤੋਂ ਬਾਹਰੀ ਉਮੀਦਵਾਰ ਲਾਏ ਜਾਣ ਕਾਰਨ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਆਪਣੇ ਘਰਾਂ ਵਿਚ ਬੈਠੇ ਹਨ। ਜਿਨ੍ਹਾਂ ਪ੍ਰਤੀ ਪਾਰਟੀ ਦਾ ਰਵੱਈਆ ਬੇਹੱਦ ਰੁੱਖਾ ਅਤੇ ਮਾੜਾ ਹੈ। ਵਰਕਰਾਂ ਵਿੱਚ ਮਾਯੂਸੀ ਹੈ ਕਿ ਪਾਰਟੀ ਨੇ ਪੁਰਾਣੇ ਵਰਕਰਾਂ ਨੂੰ ਲਾਂਭੇ ਕਰਕੇ ਪਾਰਟੀਆਂ ਬਦਲਣ ਵਾਲੇ ਲੋਕਾਂ ਉਪਰ ਯਕੀਨ ਕੀਤਾ ਹੈ, ਜਿਸ ਦਾ ਨਤੀਜਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?