ਬਾਘਾਪੁਰਾਣਾ 24 ਦਸੰਬਰ (ਰਾਜਿੰਦਰ ਸਿੰਘ ਕੋਟਲਾ): ਆਮ ਆਦਮੀ ਪਾਰਟੀ ਵੱਲੋਂ ਅੱਜ 18 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ‘ਚ ਹਲਕਾ ਬਾਘਾਪੁਰਾਣਾ ਤੋਂ ਅੰਮਿ੍ਰਤਪਾਲ ਸਿੰਘ ਸੁਖਾਨੰਦ ਦਾ ਨਾਮ ਆਉਣ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸਮਰਥਕਾਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ।ਨਹਿਰੂ ਮੰਡੀ ਵਿਖੇ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਦਫਤਰ ਵਿਖੇ ਵਲੰਟੀਅਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਚੰਡੀਗ੍ਹੜ ਤੋਂ ਵਾਪਸ ਆਪਣੇ ਦਫਤਰ ਪਹੁੰਚਣ ਸਮੇਂ ਸਭ ਤੋਂ ਪਹਿਲਾ ਸੁਖਾਨੰਦ ਨੇ ਆਪਣੇ ਦਫਤਰ ਦੇ ਸਾਹਮਣੇ ਬਣੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਮੁੱਖ ਸੇਵਾਦਾਰ ਤੋਂ ਅਸ਼ੀਰਵਾਦ ਲਿਆ।
ਇਸ ਮੌਕੇ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਪਾਰਟੀ ਵੱਲੋਂ ਜੋ ਵਿਸਵਾਸ਼ ਜਿਤਾ ਕੇ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਉਹ ਉਨ੍ਹਾਂ ਦੇ ਵਿਸਵਾਸ ਨੂੰ ਬਰਕਰਾਰ ਰੱਖ ਕੇ ਦਿਨ-ਰਾਤ ਇੱਕ ਕਰ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਉਣਗੇ।ਇਸ ਤੋਂ ਬਾਅਦ ਸੁਖਾਨੰਦ ਨੇ ਆਪਣੇ ਸਮਰਥਕਾਂ ਨਾਲ ਸ਼ਹਿਰ ਵਿਖੇ ਰਾਊੰਡ ਲਾਇਆ।ਇਸ ਮੌਕੇ ‘ਤੇ ਪਿ੍ੰਸੀਪਲ ਕਪਤਾਨ ਸਿੰਘ ਲੰਗੇਆਣਾ,ਗਗਨਦੀਪ ਗੱਗੀ ਬਾਘਾਪੁਰਾਣਾ,ਦੀਪਕ ਮਨਚੰਦਾ,ਸੀਰਾ ਸਿੰਘ ਖਾਲਸਾ ਬਾਘਾਪੁਰਾਣਾ,ਮਨਤੇਜ ਸਿੰਘ ਰੋਡੇ,ਰਖਰਾ ਟਾਇਰਾਂ ਵਾਲਾ,ਮਨਦੀਪ ਸਿੰਘ ਮਾਨ, ਅਨਿਲ ਭਾਰਦਵਾਜ,ਜਨਰਲ ਸਕੱਤਰ ਟਰੇਡ ਵਿੰਗ ਸ਼ਿਵ ਕੌੜਾ, ਸ਼ਹਿਰੀ ਪਰਧਾਨ ਟਰੇਡ ਵਿੰਗ ਗੁਰਪ੍ਰੀਤ ਮਨਚੰਦਾ, ਪਰੇਮ ਸਿੰਘ ਬਾਠ ਮਨਤੇਜ ਰੋਡੇ, ਮਨਜਿੰਦਰ ਸਿੰਘ ਚੰਦ ਨਵਾਂ, ਚਮਕੌਰ ਸਿੰਘ ਸਾਹੋਕੇ ਗੁਰਪ੍ਰੀਤ ਥਰਾਜ ਬਲਤੇਜ ਸਿੰਘ ਭਲੂਰ,ਜਥੇਦਾਰ ਗੁਰਦੇਵ ਸਿੰਘ ਮਾਹਲਾ ਕਲਾਂ ਤੋ ਇਲਾਵਾ ਟਰਾਂਸਪੋਰਟਰ, ਆੜ੍ਹਤੀਆ, ਡਿਪੁ ਹੋਲਡਰ, ਦੁਕਾਨਦਾਰ,ਜਿਲ੍ਹਾ ਪ੍ਰਧਾਨ ਹਰਮਨ ਸਿੰਘ, ਜਿਲ੍ਹਾ ਜਨਰਲ ਸਕੱਤਰ ਦੀਪਕ ਸਮਾਲਸਰ,ਪ੍ਰਿੰਸੀਪਲ ਕਪਤਾਨ ਸਿੰਘ ਗੁਰਪ੍ਰੀਤ ਸਿੰਘ ਲਧਾਈ ਕੇ,ਜਰਨੈਲ ਸਿੰਘ,ਮਨਤੇਜ ਸਿੰਘ ਰੋਡੇ, ਮਾਪਣਾ ਕੋਟਲਾ,ਗੁਰਵਿੰਦਰ ਸਿੰਘ ਗਿੰਦਾ ਕੋਟਲਾ,ਪਵਿੱਤਰ ਸਿੰਘ ਸੁਖਾਨੰਦ,ਲਖਵੀਰ ਸਿੰਘ ਲੱਖਾ ਕੋਟਲਾ,ਲੱਖਾ ਸਿੰਘ ਚੱਨੂੰਵਾਲਾ,ਧਰਮਿੰਦਰ ਸਿੰਘ ਅਾਦਿ ਵਲੰਟੀਅਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ