ਨਵੀਂ ਦਿੱਲੀ – ਸਮਾਜ ਵਿਕਾਸ ਦਾ ਅਧਿਐਨ ਕੇਂਦਰ (ਸੀ. ਐੱਸ. ਡੀ. ਐੱਸ.) ਨੇ ਭਾਰਤੀ ਨੌਜਵਾਨਾਂ ’ਤੇ ਇਕ ਸਰਵੇ ਕੀਤਾ ਹੈ। ਇਸ ’ਚ ਸੀ. ਐੱਸ. ਡੀ. ਐੱਸ ਨੇ ‘ਇੰਡੀਅਨ ਯੂਥ : ਇੰਸਪੀਰੇਸ਼ੰਸ ਐਂਡ ਵਿਜ਼ਨ ਫਾਰ ਦਿ ਫਿਊਚਰ’ ਸਰਵੇ ’ਚ 15 ਤੋਂ 34 ਸਾਲ ਦੇ 18 ਸੂਬਿਆਂ ਦੇ ਤਕਰੀਬਨ 6 ਹਜ਼ਾਰ ਨੌਜਵਾਨਾਂ ਨੂੰ ਸ਼ਾਮਲ ਕੀਤਾ।
ਇਸ ’ਚ ਕੇਂਦਰ ਨੇ ਦਾਅਵਾ ਕੀਤਾ ਕਿ ਭਾਰਤ ’ਚ ਹਿੰਦੂ ਨੌਜਵਾਨ ਸਭ ਤੋਂ ਘੱਟ 31 ਫ਼ੀਸਦੀ ਧਾਰਮਿਕ ਹਨ, ਜਦੋਂ ਕਿ ਸਿੱਖ ਨੌਜਵਾਨ 82 ਫ਼ੀਸਦੀ ਸਭ ਤੋਂ ਵੱਧ ਧਾਰਮਿਕ ਹਨ। 72 ਫ਼ੀਸਦੀ ਮੁਸਲਮਾਨ ਤੇ 74 ਫ਼ੀਸਦੀ ਈਸਾਈ ਨੌਜਵਾਨ ਧਾਰਮਿਕ ਹਨ। ਉੱਥੇ ਹੀ ਨੌਜਵਾਨ ਦੂਜੇ ਧਰਮ ਦੇ ਮੁਕਾਬਲੇ ਦੂਜੀ ਜਾਤੀ ’ਚ ਵਿਆਹ ਦਾ ਸਮਰਥਨ ਕਰਦੇ ਹਨ। ਸਰਵੇ ਮੁਤਾਬਕ 65 ਫ਼ੀਸਦੀ ਨੌਜਵਾਨ ਸਮੱਸਿਆ ਦੇ ਹੱਲ ਲਈ ਮਾਤਾ-ਪਿਤਾ ਤੇ 15 ਫ਼ੀਸਦੀ ਦੋਸਤ ਤੇ 3 ਫ਼ੀਸਦੀ ਮਨੋਵਿਗਿਆਨੀ ਕੋਲ ਜਾਂਦੇ ਹਨ।
“ਕਰੀਅਰ ਲਈ ਸਰਕਾਰੀ ਨੌਕਰੀ ਪਹਿਲੀ ਪਸੰਦ”
ਉੱਥੇ ਹੀ ਦੇਸ਼ ’ਚ ਪੜ੍ਹਾਈ ਦੇ ਮਾਮਲੇ ’ਚ 36 ਫ਼ੀਸਦੀ ਮੁੰਡਿਆਂ ਦੇ ਮੁਕਾਬਲੇ 42 ਫ਼ੀਸਦੀ ਲਡ਼ਕੀਆਂ ਅੱਗੇ ਹਨ ਪਰ ਨੌਕਰੀ, ਰੋਜ਼ਗਾਰ ਦੇ ਮਾਮਲੇ ’ਚ 39 ਫ਼ੀਸਦੀ ਮੁੰਡਿਆਂ ਦੇ ਮੁਕਾਬਲੇ 11 ਫ਼ੀਸਦੀ ਲਡ਼ਕੀਆਂ ਪਿੱਛੇ ਹਨ। ਵਰਤਮਾਨ ’ਚ ਕਰੀਅਰ ਨੂੰ ਲੈ ਕੇ ਨੌਜਵਾਨਾਂ ਦੀ ਪਹਿਲੀ ਪਸੰਦ ਸਰਕਾਰੀ ਨੌਕਰੀ ਹੀ ਹੈ। ਹਾਲਾਂਕਿ ਕੋਰੋਨਾ ਕਾਲ ਤੋਂ ਬਾਅਦ ਬਿਜ਼ਨੈੱਸ ਕਰਨ ’ਚ ਦੇਸ਼ ਦੇ ਨੌਜਵਾਨਾਂ ਦਾ ਰੁਝਾਨ ਵਧਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ