ਭੋਗਪੁਰ 29 ਦਸੰਬਰ (ਸੁਖਵਿੰਦਰ ਜੰਡੀਰ) ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਅਤੇ ਮੋਤੀ ਰਾਮ ਮਹਿਰਾ ਸ਼ਹੀਦੀ ਨੂੰ ਸਮਰਪਿਤ ਅੱਜ ਭੋਗਪੁਰ ਨਜ਼ਦੀਕ ਪਿੰਡ ਜੰਡੀਰਾਂ ਵਿਖੇ ਕੀਰਤਨ ਦਰਬਾਰ ਸਜਾਏ ਗਏ,ਵੱਖ ਵੱਖ ਪਹੁੰਚੇ ਜਥੇ ਢਾਡੀ, ਕਵੀਸ਼ਰੀ, ਕੀਰਤਨੀ ਜਥੇ ਅਤੇ ਕਥਾ ਵਾਚਿਕ ਸਿੰਘ ਸਾਹਿਬਾਨਾਂ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਤੇ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਅਮਰਜੀਤ ਸਿੰਘ ਜੰਡੀਰ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਅਤੇ ਪਿੰਡ ਦੇ ਨੌਜਵਾਨ ਵੀਰਾ ਦੇ ਉਪਰਾਲਾ ਸਦਕਾ ਪ੍ਰੋਗਰਾਮ ਕਰਵਾਏ ਗਏ ਹਨ, ਇਸ ਸਮਾਗਮ ਦੇ ਵਿਚ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੋਗਪੁਰ ਤੋਂ ਪਹੁੰਚੇ ਜੀਤ ਲਾਲ ਭੱਟੀ,, ਗੁਰਵਿੰਦਰ ਸਿੰਘ ਸਗਰਾਂਵਾਲੀ, ਗੁਰਨਾਮ ਭੋਗਪੁਰ ਅਤੇ ਹੋਰ ਕਾਫੀ ਵੱਖ ਵੱਖ ਆਗੂ ਪਹੁੰਚੇ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਗ੍ਰੰਥੀ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ