47 Views
ਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਇੰਡੀਅਨ ਮਾਸਟਰਜ਼ ਵੇਟਲਿਫਟਿੰਗ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨਸ਼ਿਪ 2021 ਵਿੱਚ ਕੈਟੇਗਰੀ 109 ਕਿਲੋਗ੍ਰਾਮ ਵਿੱਚ ਕਰਤਾਰਪੁਰ ਦੇ ਲਾਗਲੇ ਪਿੰਡ ਰਹੀਮਪੁਰ ਵਾਸੀ ਸੁਰਜੀਤ ਸਿੰਘ ਨੇ ਕੁੱਲ 216 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਇਸ ਜਿੱਤ ਦੀ ਖੁਸ਼ੀ ਵਿੱਚ ਜਿੱਥੇ ਵਧਾਈਆਂ ਦੇਣ ਵਾਲਿਆਂ ਦਾ ਸੁਰਜੀਤ ਸਿੰਘ ਜੀ ਦੇ ਘਰ ਤਾਂਤਾ ਲੱਗਿਆ ਹੈ ਉੱਥੇ ਹੀ ਕਰਤਾਰਪੁਰ ਤੋਂ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਦੇ ਮਾਸਟਰ ਅਮਰੀਕ ਸਿੰਘ ਅਤੇ ਕਰਤਾਰਪੁਰ ਐਕਸ਼ਨ ਕਮੇਟੀ ਦੇ ਭੁਪਿੰਦਰ ਸਿੰਘ ਮਾਹੀ, ਪਵਨ ਧੀਮਾਨ, ਇੰਦਰਜੀਤ ਸਿੰਘ, ਸਮੀਰ ਸੱਭਰਵਾਲ, ਓਂਕਰ ਸਿੰਘ, ਮਨਮੋਹਨ ਸਿੰਘ ਮਠਾੜੂ, ਮਨਜੀਤ ਸੰਘਰ ਆਦਿ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਵੱਲੋਂ ਸੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਜਲਦ ਹੀ ਮਾਨ ਸਨਮਾਨ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ